2 ਦਿਨ ਬਾਅਦ ਦਿੱਲੀ ਪੁਲਿਸ ਦਾ ਖੁਲਾਸਾ, ਪ੍ਰਦਰਸ਼ਨਕਾਰੀਆਂ ਨੇ ਸੁੱਟੇ ਸਨ ਪੈਟਰੋਲ ਬੰਬ

17

December

2019

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਸ ਪ੍ਰਦਰਸ਼ਨ 'ਚ ਟੀਚਰਸ ਸਟਾਫ ਤੇ ਵਿਦਿਆਰਥੀ ਸ਼ਾਮਲ ਹਨ। ਦਿੱਲੀ ਦੇ ਸ਼ਾਹੀਨ ਬਾਗ 'ਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਚਲਦਿਆਂ ਹੀ ਦਿੱਲ਼ੀ ਪੁਲਿਸ ਨੇ ਸੰਭਾਵਿਤ ਬਵਾਲ ਦੇ ਮੱਦੇਨਜ਼ਰ ਮੰਗਲਵਾਰ ਨੂੰ ਵੀ ਕਈ ਥਾਂ ਰੂਟ ਡਾਇਵਰਟ ਕੀਤਾ ਹੈ। CAB Delhi Protest Live - ਇਸ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਡੀਸੀਪੀ ਕੁਮਾਰ ਗਿਆਨੇਸ਼ ਮੁਤਾਬਿਕ, 'ਪ੍ਰਦਰਸ਼ਨ ਦੌਰਾਨ ਪੁਲਿਸ 'ਤੇ ਪੈਟਰੋਲ ਬੰਬ ਵੀ ਸੁੱਟੇ ਗਏ ਸਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਅੱਗਜ਼ਨੀ ਤੇ ਹਿੰਸਾ ਤੋਂ ਪਹਿਲਾਂ ਸਾਜ਼ਿਸ਼ ਰਚੀ ਗਈ ਸੀ। ਇਹ ਪੂਰੀ ਯੋਜਨਾ ਤਹਿਤ ਕੀਤਾ ਗਿਆ ਸੀ।' - ਕਾਲਿੰਦੀ ਕੁੰਜ ਤੇ ਡੀਐੱਨਡੀ ਤੇ ਡਾਇਵਰਜ਼ਨ ਦੇ ਚਲਦਿਆਂ ਅਕਸ਼ਰਧਾਮ ਤੋਂ ਸਰਾਏ ਕਲਾਂ ਖ਼ਾ ਤਕ ਤਕਰੀਬਨ 5 ਕਿਲੋਮੀਟਰ ਤਕ ਜਾਮ ਲੱਗਾ ਹੋਇਆ ਹੈ। ਰੂਟ ਡਾਇਵਰਜ਼ਨ ਦੀ ਕੜੀ 'ਚ ਮਾਲਿੰਦੀ ਕੁੰਜ ਮਾਰਗ ਬੰਦ ਕਰ ਦਿੱਤਾ ਹੈ, ਜਿਸ ਨਾਲ ਵਾਹਨ ਚਾਲਕਾਂ ਨੇ ਟ੍ਰੈਫਿਕ ਅਕਸ਼ਰਧਾਮ ਤੇ ਐੱਨਐੱਚ 24 ਦਬਾਅ ਵਧਾ ਦਿੱਤਾ ਹੈ। - ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ ਹੈ- 'ਇਸੇ ਤਰ੍ਹਾਂ ਜੋ ਲੋਕ ਮਥੁਰਾ ਰੋਡ ਤੋਂ ਨੋਇਡਾ ਜਾਣਾ ਚਾਹੁੰਦੇ ਹਨ, ਉਹ ਆਸ਼ਰਮ ਚੌਕ, ਡੀਐੱਨਡੀ ਤੇ ਨੋਇਡਾ ਲਿੰਕ ਰੋਡ ਦਾ ਇਸਤੇਮਾਲ ਕਰ ਸਕਦੇ ਹਨ। - ਵਿਦਿਆਰਥੀਆਂ ਤੇ ਸਥਾਨਕ ਲੋਕਾਂ ਦਾ ਪ੍ਰਦਰਸ਼ਨ ਪੰਜਵੇਂ ਦਿਨ ਮੰਗਲਵਾਰ ਨੂੰ ਵੀ ਜਾਰੀ ਰਹਿਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਅਜੇ ਤਕ ਪ੍ਰਦਰਸ਼ਨ ਸ਼ੁਰੂ ਨਹੀਂ ਹੈ। ਦਿੱਲੀ ਪੁਲਿਸ ਨੂੰ ਖ਼ੂਫੀਆ ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਨੂੰ ਵੱਖ-ਵੱਖ ਇਲਾਕਿਆਂ 'ਚ ਹਿੰਸਕ ਪ੍ਰਦਰਸ਼ਨ ਹੋ ਸਕਦਾ ਹੈ। ਅਜਿਹੇ 'ਚ ਦਿੱਲੀ ਪੁਲਿਸ ਨੇ ਕਈ ਵੀਵੀਆਈਪੀ ਇਲਾਕਿਆਂ ਨਾਲ ਭੀੜ-ਭਾੜ ਵਾਲੇ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ।