Arash Info Corporation

ਭਾਰਤੀ ਸੈਨਾ ਦੇ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਹੋਣਗੇ ਨਵੇਂ ਸੈਨਾ ਮੁਖੀ

17

December

2019

ਨਵੀਂ ਦਿੱਲੀ : ਭਾਰਤੀ ਸੈਨਾ ਦੇ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਅਗਲੇ ਭਰਤੀ ਸੈਨਾਮੁਖੀ ਹੋਣਗੇ। ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ 18ਵੇਂ ਆਰਮੀ ਚੀਫ਼ ਹੋਣਗੇ। ਮੌਜੂਦਾ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਹਨ ਤੇ ਉਹ 31 ਦਸੰਬਰ ਨੂੰ ਸੇਵਾ ਮੁਕਤ ਹੋਣਗੇ ,ਇਸ ਤੋਂ ਬਾਅਦ ਹੀ ਜਨਰਲ ਨਰਵਾਣ 31 ਦਸੰਬਰ ਨੂੰ ਅਹੁਦਾ ਸੰਭਾਲਣਗੇ। ਉਹਨਾਂ ਨੇ ਜੰਮੂ ਕਸ਼ਮੀਰ ਵਿੱਚ ਇੱਕ ਰਾਸ਼ਟਰੀ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਮੋਰਚੇ ‘ਤੇ ਇੱਕ ਪੈਦਲ ਬ੍ਰਿਗੇਡ ਦੀ ਵੀ ਕਮਾਂਡ ਦਿੱਤੀ ਹੈ। ਉਹਨਾਂ ਨੂੰ ਜੂਨ 1980 ਵਿੱਚ 7 ਵੀਂ ਬਟਾਲੀਅਨ, ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਵਿਚ ਆਪਣੀ ਬਟਾਲੀਅਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਇਹਨਾਂ ਨੂੰ ‘ਸੈਨਾ ਮੈਡਲ’ ਦਿੱਤਾ ਗਿਆ ਹੈ। ਉਹਨਾਂ ਨੂੰ ‘ਵਿਸ਼ਿਸ਼ਟ ਸੇਵਾ ਮੈਡਲ’ਵੀ ਮਿਲ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਨੇ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਮੋਰਚੇ ‘ਤੇ ਇਨਫੈਂਟਰੀ ਬ੍ਰਿਗੇਡ ਦੀ ਵੀ ਕਮਾਂਡ ਵੀ ਸੰਭਾਲੀ ਹੈ। ਜਨਰਲ ਨਰਵਾਨੇ ਨੇ ਫ਼ੌਜ ਵਿੱਚ 37 ਸਾਲ ਬਿਤਾਏ ਹਨ ਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਇਹਨਾਂ ਦਾ ਖ਼ਾਸ ਤਜਰਬਾ ਹੈ। ਮੋਦੀ ਨੇ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਦੇ ਤਲਵਾਰਾਂ ਤੋਂ ਸੀਡੀਐਸ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਤਿੰਨ ਸੈਨਾਵਾਂ ਦੇ ਉੱਪਰ ਹੋਵੇਗਾ।