ਬਿਆਸ : ਦੂਜੀ ਜਮਾਤ ‘ਚ ਪੜ੍ਹਦੀ ਬੱਚੀ ਨਾਲ ਹੋਏ ਜ਼ਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ

16

December

2019

ਬਿਆਸ : ਅੰਮ੍ਰਿਤਸਰ ਦੇ ਬਿਆਸ ਵਿੱਚ ਬੀਤੇ ਦਿਨੀਂ ਇੱਕ ਨਿੱਜੀ ਸਕੂਲ ਵਿਚ ਪੜ੍ਹਦੀਸੱਤ ਸਾਲ ਦੀ ਬੱਚੀ ਨਾਲ ਸਕੂਲ ਦੇ ਹੀ 14 ਸਾਲ ਦੇ ਵਿਦਿਆਰਥੀ ਵੱਲੋਂ ਜ਼ਬਰ -ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਸਕੂਲ ਕੰਪਲੈਕਸ ਵਿਚ ਤਰਥੱਲੀ ਮਚ ਗਈ ਸੀ ਅਤੇ ਇਲਾਕਾ ਨਿਵਾਸੀਆਂ ‘ਚ ਗੁੱਸਾ ਪਾਇਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਅੱਜ ਵੱਡੀ ਗਿਣਤੀ ‘ਚ ਇਲਾਕਾ ਵਾਸੀ ਸਕੂਲ ਦੇ ਅੱਗੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਸ ਮਾਮਲੇ ‘ਚ ਸਕੂਲ ਮੈਨੇਜਮੈਂਟ ਦੇ ਵਿਰੁੱਧ ਮਾਮਲਾ ਦਰਜ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇਸਕੂਲ ਮੈਨੇਜਮੈਂਟ ਦੇ ਵਿਰੁੱਧ ਮਾਮਲਾ ਨਾ ਦਰਜ ਹੋਣ ਵਿਰੋਧ ‘ਚ ਨੈਸ਼ਨਲ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਜਾਮ ਕਰ ਦਿੱਤਾ ਹੈ, ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ।ਉੱਥੇ ਹੀ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਪਹੁੰਚੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਬੱਚੀ ਬਿਆਸ ਸਥਿਤ ਇੱਕ ਨਿੱਜੀ ਸਕੂਲ ਵਿਚ ਦੂਜੀ ਜਮਾਤ ਵਿਚ ਪੜ੍ਹਦੀ ਹੈ। ਉਸ ਦੇ ਮਾਂ -ਪਿਓ ਸ਼ੁੱਕਰਵਾਰ ਸਵੇਰੇ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਆਏ ਸਨ। ਜਿਸ ਤੋਂ ਬਾਅਦ ਦੋ ਵਜੇ ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਨੇ ਫੋਨ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਸਕੂਲ ਵਿਚ ਰੋ ਰਹੀ ਹੈ। ਜਦੋਂ ਪੀੜਤ ਪਰਿਵਾਰ ਨੇਸਕੂਲ ਪੁੱਜ ਕੇ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿਚ ਹੀ ਪੜ੍ਹਦੇ 14 ਸਾਲ ਦੇ ਮੁੰਡੇ ਨੇ ਉਸ ਨਾਲ ਬਦਤਮੀਜ਼ੀ ਕੀਤੀ ਹੈ। ਉਹ ਬੇਟੀ ਨੂੰ ਘਰ ਲੈ ਆਏ ਅਤੇ ਕੁਝ ਦੇਰ ਬਾਅਦ ਬੱਚੀ ਨੇ ਮਾਂ ਨੂੰ ਉਸ ਨਾਲ ਹੋਈ ਜ਼ਬਰ ਜਨਾਹ ਦੀ ਘਟਨਾ ਬਾਰੇ ਦੱਸ ਦਿੱਤਾ। ਇਸ ਪਿੱਛੋਂ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।