ਦਰਸ਼ਕਾਂ ਦੇ ਦਿਲਾਂ ‘ਚ ਘਰ ਬਣਾਉਣ ਲਈ ਰਿਲੀਜ਼ ਹੋਇਆ ਅੱਜ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਛਪਕ’ ਦਾ ਟ੍ਰੇਲਰ

11

December

2019

ਮੁੰਬਈ : ਅਦਾਕਾਰਾ ਦੀਪਿਕਾ ਪਾਦੂਕੋਣ ਦੀ ਸਭ ਤੋਂ ਇੰਤਜ਼ਾਰਤ ਫਿਲਮ ‘ਛਪਕ’ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਉਹ ਕਹਿੰਦੇ ਹਨ ‘ ਇਹ ਸਿਰਫ ਟ੍ਰੇਲਰ ਹੈ,ਪਿਕਚਰ ਅਜੇ ਬਾਕੀ ਏ ਮੇਰੇ ਦੋਸਤ’। ਤੁਸੀਂ ‘ਛਪਕ’ ਦੇ ਟ੍ਰੇਲਰ ਨੂੰ ਦੇਖ ਕੇ ਨਿਸ਼ਚਤ ਤੌਰ ‘ਤੇ ਇਸ ਗੱਲ ਨੂੰ ਯਾਦ ਕਰੋਗੇ। ਇਹ 2 ਮਿੰਟ 19 ਸੈਕਿੰਡ ਦਾ ਟ੍ਰੇਲਰ ਦੇਖਣ ਤੋਂ ਬਾਅਦ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਦੀਪਿਕਾ ਦੀ ਅਦਾਕਾਰੀ ਉਸ ਦੀ ਦਿੱਖ ਅਤੇ ਐਸਿਡ ਸਰਵਾਈਵਰ ਨਾਲ ਜੁੜੀ ਇਹ ਕਹਾਣੀ ਤੁਹਾਨੂੰ ਅੰਦਰ ਤੱਕ ਹਿਲਾ ਦੇਵੇਗੀ।ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਨੇ ਤੇਜ਼ਾਬ ਪੀੜਤ ਲੜਕੀ ਦੇ ਕਿਰਦਾਰ ਵਿੱਚ ਢਲਦੇ ਹੋਏ ਪ੍ਰਸ਼ੰਸਕਾਂ ਨੂੰ ਲਕਸ਼ਮੀ ਅਗਰਵਾਲ ਦੀ ਪ੍ਰੇਰਣਾਦਾਇਕ ਦਰਦਨਾਕ ਕਹਾਣੀ ਨਾਲ ਮਨਮੋਹਕ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਇੱਕ ਐਸਿਡ ਪੀੜ੍ਹਤ – ਸਰਵਾਈਵਰ ਨਾਲ ਜੁੜੀ ਕਹਾਣੀ ਦਰਸ਼ਕਾਂ ਦੇ ਲਈ ਕਿਰਦਾਰ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਅੰਦਰ ਜਾਣ ਦੇ ਨਾਲ, ਦੀਪਿਕਾ ਨੇ ਇਕ ਵਾਰ ਫਿਰ ਆਪਣੀ ਪ੍ਰਸ਼ੰਸਾਯੋਗ ਅਦਾਕਾਰੀ ਦੇ ਜ਼ਰੀਏ ਸਾਰਿਆਂ ਦਾ ਦਿਲ ਜਿੱਤ ਲਿਆ ਹੈ।ਦੱਸ ਦੇਈਏ ਕਿ ਇਹ ਕਹਾਣੀ ਤੇਜ਼ਾਬ ਪੀੜਤ ਇੱਕ ਲੜਕੀ ਦੀ ਹੈ ,ਜਿਸ ‘ਤੇ 2005 ਵਿੱਚ ਨਵੀਂ ਦਿੱਲੀ ਦੀ ਇਕ ਗਲੀ’ ਤੇ ਤੇਜ਼ਾਬ ਨਾਲ ਹਮਲਾ ਹੋਇਆ ਸੀ। ਇਹ ਫਿਲਮ ਆਪਣੀ ਕਹਾਣੀ ਦੇ ਜ਼ਰੀਏ ਭਾਰਤ ਵਿਚ ਇਕ ਐਸਿਡ ਹਮਲੇ ਤੋਂ ਬਾਅਦ ਦੇ ਜ਼ਮੀਨੀ ਨਤੀਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਤ ਇਹ ਫ਼ਿਲਮ 10 ਜਨਵਰੀ, 2020 ਨੂੰ ਸਿਨੇਮਾਘਰਾਂ ‘ਚ ਵੇਖਣ ਨੂੰ ਮਿਲੇਗੀ। ਇਸ ਫ਼ਿਲਮ ਦੀ ਕਹਾਣੀ ,ਸੰਵਾਦ,ਨਿਰਦੇਸ਼ਨ ,ਅਦਾਕਾਰੀ ਆਦਿ ਸਾਰੇ ਤੱਥ ਇਸ ਫ਼ਿਲਮ ਨੂੰ ਅਦਭੁੱਤ ਬਣਾਉਂਦੇ ਹਨ।