Arash Info Corporation

ਮਲੇਰਕੋਟਲਾ ‘ਚ ਵੱਡੀ ਵਾਰਦਾਤ, ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ

26

November

2019

ਮਲੇਰਕੋਟਲਾ: ਮਲੇਰਕੋਟਲਾ ‘ਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਮੈਰਿਜ ਪੈਲੇਸ ‘ਚ ਇਕ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਤੇ ਇਹ ਖੁਸ਼ੀਆਂ ਵਾਲਾ ਮਾਹੌਲ ਇਕ ਦਮ ਮਾਤਮ ਵਿਚ ਤਬਦੀਲ ਹੋ ਗਿਆ। ਦਰਅਸਲ, ਵਿਆਹ ਵਿੱਚ ਕੁਝ ਅਗਿਆਤ ਵਿਅਕਤੀਆਂ ਵਲੋਂ ਵਿਆਹ ਵਾਲੇ ਲਾੜੇ ਦੇ ਭਰਾ ਅਬਦੁਲ ਰਸ਼ੀਦ ਉਰਫ ਘੁੱਦੁ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ। ਹਮਲਾਵਰ ਘੁੱਦੂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ। ਦੱਸ ਦੇਈਏ ਕਿ ਮਾਰੇ ਗਏ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ‘ਤੇ 15 ਮਾਮਲੇ ਦਰਜ ਸਨ।