ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

22

November

2019

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ 43 ਵੀਂ ਸੰਸਦ ਦਾ ਹਿੱਸਾ ਬਣਨ ਲਈ ਆਪਣੇ ਮੰਤਰੀਆਂ ਨੂੰ ਸਹੁੰ ਚੁਕਾਈ ਹੈ। ਟਰੂਡੋ ਵੱਲੋਂਆਪਣੀ ਪਹਿਲੀ ਕੈਬਨਿਟ ਨਾਲੋਂ ਇਸ ਵਾਰ ਦੀ ਕੈਬਿਨਟ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਕੈਬਨਿਟ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਹਨ। ਇਸ ਵਾਰ ਟਰੂਡੋ ਵੱਲੋਂ ਕ੍ਰਿਸਟੀਆਂ ਫ੍ਰੀ ਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕ੍ਰਿਸਟੀਆਂ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰਾਲਾ ਵੀ ਸੰਭਾਲੇਗੀ। ਟਰੂਡੋ ਸਰਕਾਰ ਨੇ ਨਵੀਂ ਵਜ਼ਾਰਤ ਵਿਚ ਚਾਰ ਪੰਜਾਬੀ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿਚੋਂ ਹਰਜੀਤ ਸੱਜਣ ਨੂੰ ਮੁੜ ਰੱਖਿਆ ਮੰਤਰੀ ਥਾਪਿਆ ਗਿਆ ਹੈ। ਕੈਨੇਡਾ ਸਰਕਾਰ ਵਿਚ ਮੰਤਰੀ ਬਣਨ ਵਾਲੀ ਪਹਿਲੀ ਹਿੰਦੂ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਊਰਮੈਂਟ ਵਿਭਾਗ ਮਿਲਿਆ ਹੈ। ਇਸ ਤੋਂ ਬਾਅਦ ਪੰਜਾਬੀ ਮੂਲ ਦੇ ਨਵਦੀਪ ਬੈਂਸ ਨੂੰ ਮੁੜ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ ਸੌਂਪਿਆ ਗਿਆ ਹੈ। ਭਾਰਤੀ ਮੂਲ ਦੇ ਹੋਰ ਮੰਤਰੀਆਂ ਵਿਚ ਵਾਟਰਲੂ ਤੋਂ ਮੁੜ ਚੋਣ ਜਿੱਤਣ ਵਾਲੀ ਬਰਦੀਸ਼ ਚੱਗਰ ਨੂੰ ਯੁਵਾ ਮਾਮਲਿਆਂ ਦਾ ਮੰਤਰੀ ਬਣਾਇਆ ਹੈ। ਜਿਥੇ ਆਨੰਦ ਨੂੰ ਪਹਿਲੀ ਵਾਰ ਵਜ਼ਾਰਤ ਵਿਚ ਲਿਆ ਗਿਆ ਹੈ ,ਉਥੇਚੱਗਰਦੀ ਮੁੜ ਵਾਪਸੀ ਹੋਈ ਹੈ। v