ਬਠਿੰਡਾ ਦੇ ਸਰਕਾਰੀ ਸਕੂਲ ਤੋਂ ਲਾਪਤਾ 3 ਵਿਦਿਆਰਥਣਾਂ ਦੇ ਬਾਰੇ ਆਈ ਖ਼ਬਰ , ਪੁਲਿਸ ਕਰ ਸਕਦੀ ਹੈ ਵੱਡੇ ਖ਼ੁਲਾਸੇ

22

November

2019

ਬਠਿੰਡਾ : ਸਥਾਨਕ ਸਰਕਾਰੀ ਸਕੂਲ ਤੋਂ 7 ਦਿਨ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ 3 ਨਾਬਾਲਿਗ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ ਹੈ। ਇਹ ਨਾਬਾਲਿਗ ਵਿਦਿਆਰਥਣਾਂ ਬਠਿੰਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਇਸ ਮਾਮਲੇ ‘ਚਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ 3 ਨਾਬਾਲਿਗ ਵਿਦਿਆਰਥਣਾਂ 14 ਨਵੰਬਰ ਨੂੰ ਸਕੂਲ ਜਾਣ ਲਈ ਘਰੋਂ ਨਿਕਲੀਆਂ ਸਨ ,ਪਰ ਸਕੂਲ ਨਹੀਂ ਗਈਆਂ ਅਤੇ ਲਾਪਤਾ ਹੋ ਗਈਆਂ ਸਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਚ ਬਠਿੰਡਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਸੀਸੀਟੀਵੀ ‘ਚ ਖ਼ੁਲਾਸਾ ਹੋਇਆ ਕਿ ਦੋ ਲੜਕੀਆਂ ਸਾਇਕਲ ‘ਤੇ ਗੋਲ ਡਿੱਗੀ ਤੱਕ ਆਈਆਂ ਅਤੇ ਇਸ ਤੋਂ ਬਾਅਦ ਪੈਦਲ ਰੇਲਵੇ ਸਟੇਸ਼ਨ ਸਟੇਸ਼ਨ ਵੱਲ ਗਈਆਂ ਸਨ ਪਰ ਉਹ ਰੇਲਵੇ ਸਟੇਸ਼ਨ ਜਾਣ ਦੀ ਬਜਾਇ ਆਸ-ਪਾਸ ਨਿਕਲ ਗਈਆਂ। ਜਿੱਥੇ ਰੇਲਵੇ ਸਟੇਸ਼ਨ ਕੋਲ ਉਨ੍ਹਾਂ ਨੂੰ ਤੀਜੀ ਲੜਕੀ ਮਿਲੀ ਸੀ। ਪੁਲਿਸ ਦੁਆਰਾ ਲੜਕੀਆਂ ਨੂੰ ਦਿੱਲੀ ਤੋਂ ਬਠਿੰਡਾ ਅੱਜ ਲਿਆਂਦਾ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਵੱਡੇ ਖ਼ੁਲਾਸੇ ਕਰ ਸਕਦੀ ਹੈ।