ਜਵਾਹਰ ਲਾਲ ਨਹਿਰੂ ਜਯੰਤੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ

14

November

2019

ਨਵੀਂ ਦਿੱਲੀ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਅੱਜ 130ਵੀਂ ਜਯੰਤੀ ਹੈ। ਜਿਸ ਦੌਰਾਨ ਅੱਜ ਉਹਨਾਂ ਨੂੰ ਜਿਥੇ ਪੂਰਾ ਦੇਸ਼ ਯਾਦ ਕਰ ਰਿਹਾ ਹੈ, ਉਥੇ ਹੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸ਼ਰਧਾਂਜਲੀ ਦਿੱਤੀ ਹੈ। ਪੀ.ਐੱਮ. ਮੋਦੀ ਨੇ ਵੀਰਵਾਰ ਸਵੇਰੇ ਟਵੀਟ ਕਰ ਕੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਪੰਡਤ ਨਹਿਰੂ ਦੀ ਅੱਜ ਯਾਨੀ ਵੀਰਵਾਰ ਨੂੰ 130ਵੀਂ ਜਯੰਤੀ ਹੈ, ਇਸ ਮੌਕੇ ਦੇਸ਼ ਦੇ ਕਈ ਹਿੱਸਿਆਂ ‘ਚ ਪ੍ਰੋਗਰਾਮ ਹੋ ਰਹੇ ਹਨ।ਜ਼ਿਕਰ ਏ ਖਾਸ ਹੈ ਕਿ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਸੀ। ਆਜ਼ਾਦੀ ਦੇ ਅੰਦੋਲਨ ‘ਚ ਜਵਾਹਰ ਲਾਲ ਨਹਿਰੂ ਦੀ ਨਿਰਣਾਇਕ ਭੂਮਿਕਾ ਰਹੀ ਸੀ। 1964 ‘ਚ ਪੰਡਤ ਨਹਿਰੂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ‘ਚ ਮਨਾਇਆ ਜਾਣ ਲੱਗਾ। ਜਵਾਹਰ ਲਾਲ ਨਹਿਰੂ ਦਾ ਬੱਚਿਆਂ ਦੇ ਪ੍ਰਤੀ ਕਾਫ਼ੀ ਲਗਾਅ ਸੀ, ਇਹੀ ਕਾਰਨ ਰਿਹਾ ਕਿ ਉਹ ਬੱਚਿਆਂ ‘ਚ ‘ਚਾਚਾ ਨਹਿਰੂ’ ਦੇ ਨਾਂ ਨਾਲ ਪ੍ਰਚਲਿਤ ਹੋਏ।