Arash Info Corporation

ਫਤਿਹਵੀਰ ਤੋਂ ਬਾਅਦ ਇਕ ਹੋਰ 5 ਸਾਲਾਂ ਬੱਚੀ ਡੂੰਘੇ ਬੋਰਵੈੱਲ ‘ਚ ਡਿੱਗੀ , ਦੁਨੀਆਂ ਨੂੰ ਕਿਹਾ ਅਲਵਿਦਾ

04

November

2019

ਕਰਨਾਲ : ਹਰਿਆਣਾ ਦੇ ਕਰਨਾਲ ‘ਚ ਪੈਂਦੇ ਪਿੰਡ ਹਰਸਿੰਘਪੁਰਾ ਵਿਖੇ ਉਸ ਵੇਲੇ ਇਕ ਦਰਦਨਾਕ ਹਾਦਸਾ ਵਾਪਰਿਆ , ਜਦੋਂ ਇੱਕ ਪੰਜ ਸਾਲਾਂ ਬੱਚੀ 50 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ। ਜਿਸ ਤੋਂ ਬਾਅਦ ਬੱਚੀ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਲਈ ਲਗਾਤਾਰ ਦੇਰ ਰਾਤ ਤੋਂ ਬਚਾਅ ਕਾਰਜ ਜਾਰੀ ਸਨ ਪਰ ਅੱਜ ਸਵੇਰੇ ਬੱਚੀ ਨੂੰ ਬਾਹਰ ਕੱਢ ਲਿਆ ਗਿਆ ਹੈ। ਸੂਤਰਾਂ ਮੁਤਾਬਕ ਬੱਚੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 5 ਸਾਲਾਂ ਮਾਸੂਮ ਸ਼ਿਵਾਨੀ ਕੱਲ ਸ਼ਾਮ ਤੋਂ ਘਰੋਂ ਲਾਪਤਾ ਸੀ ਅਤੇ ਰਾਤ 8 ਵਜੇ ਸ਼ਿਵਾਨੀ ਦੇ ਘਰ ਬਾਹਰ 50 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਣ ਦਾ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਦੇਰ ਰਾਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਐਨਡੀਆਰਐਫ ਦੀ ਟੀਮ ਨੇ ਦੋ ਵਾਰ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਜਾਣਕਾਰੀ ਦੇ ਅਨੁਸਾਰ ਲੜਕੀ ਦੀ ਦੇਰ ਰਾਤ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 50 ਫੁੱਟ ਡੂੰਘੇ ਬੋਰਵੈੱਲ ‘ਚ ਬੱਚੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਰਕਤ ਨਜ਼ਰ ਨਹੀਂ ਆ ਰਹੀ ਸੀ ਪਰ ਬੱਚੀ ਦਾ ਪੈਰ ਨਜਰ ਰਿਹਾ ਸੀ। ਇਸ ਮੌਕੇ ‘ਤੇ ਪਹੁੰਚੀ ਐਨਡੀਆਰਐਫ ਦੀ ਟੀਮ ਨੇ ਰੈਸਕਿਉ ਆਪਰੇਸ਼ਨ ਚਲਾਕੇ ਬੱਚੀ ਨੂੰ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਹੈ।