ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ

03

November

2019

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਆਸਟ੍ਰੇਲੀਆ ਆਪਣੇ ਅੰਕਲ ਆਂਟੀ ਦੇ ਕੋਲ ਵਿਸਟਰ ਵੀਜ਼ਾ ‘ਤੇ ਆਈ ਸੀ। ਜਿਵੇਂ ਉਹ ਅਵਲੋਨ ਏਅਰਪੋਰਟ ‘ਤੇ ਪਹੁੰਚੀ ਤਾਂ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸ ਦਾ ਬੈਗ ਚੈੱਕ ਕੀਤਾ, ਜਿਸ ‘ਚ ਕੁਝ ਖਾਣ ਪੀਣ ਦਾ ਸਾਮਾਨ ਮਿਲਿਆ, ਪਰ ਉਸ ਨੇ ਇਸ ਬਾਰੇ ਅਧਿਕਾਰੀਆਂ ਨੂੰ ਇਤਲਾਹ ਦੇ ਦਿੱਤੀ ਸੀ। ਇਸ ਦੌਰਾਨ ਉਸ ਤੋਂ ਕੁਝ ਸਵਾਲ ਵੀ ਪੁਛੇ ਗਏ, ਪਰ ਉਹ ਸਹੀ ਜਵਾਬ ਨਹੀਂ ਦੇ ਸਕੀ। ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਹ ਕਿਥੇ-ਕਿਥੇ ਜਾਵੇਗੀ ਅਤੇ ਕੀ ਕੁਝ ਕਰੇਗੀ। ਉਸ ਨੂੰ ਪੁੱਛਿਆ ਗਿਆ ਕਿ ਉਹ ਵਿਸਟਰ ਵੀਜ਼ਾ ‘ਤੇ ਆਈ ਤੇ ਉਹ ਆਪਣੇ ਨਾਲ ਹੋਰ ਸਰਟੀਫਿਕੇਟ ਅਤੇ ਆਈਲਟਸ ਦਾ ਸਰਟੀਫਿਕੇਟ ਕਿਉਂ ਲੈ ਕੇ ਆਈ ਹੈ ਤਾਂ ਇਸ ਬਾਰੇ ‘ਚ ਲੜਕੀ ਕੋਈ ਜਵਾਬ ਦੇ ਨਾ ਸਕੀ। ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਲੜਕੀ ਡਿਪੋਰਟ ਕਰ ਦਿੱਤਾ ਤੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ। ਉਧਰ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਕੋਈ ਜ਼ੁਰਮ ਨਹੀਂ ਕੀਤਾ ਪਰ ਫਿਰ ਵੀ ਉਸ ਨੂੰ ਹੱਥ ਕੜੀਆਂ ਲਗਾ ਕੇ ਲਿਜਾਇਆ ਗਿਆ।