ਇਮਰਾਨ ਖ਼ਾਨ ਦਾ ਵੱਡਾ ਐਲਾਨ, ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ

01

November

2019

ਇਸਲਾਮਾਬਾਦ (ਏਜੰਸੀ) : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਕਰਤਾਰਪੁਰ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਕਰਤਾਰਪੁਰ ਦੀ ਤੀਰਥ ਯਾਤਰਾ 'ਤੇ ਆਉਣ ਵਾਲੇ ਸਿੱਖਾਂ ਨੂੰ ਮੈਂ ਛੋਟ ਦਿੱਤੀ ਹੈ। ਹੁਣ ਉਨ੍ਹਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ, ਬਸ ਉਨ੍ਹਾਂ ਕੋਲ ਇਕ ਜਾਇਜ਼ ਆਈਡੀ ਕਾਰਡ ਹੋਣਾ ਚਾਹੀਦਾ ਹੈ। 10 ਦਿਨ ਪਹਿਲਾਂ ਰਜਿਸਟਰ ਕਰਵਾਉਣ ਦੀ ਸ਼ਰਤ ਵੀ ਨਹੀਂ ਹੋਵੇਗੀ। ਉਦਘਾਟਨ ਵਾਲੇ ਦਿਨ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਕੋਈ ਫੀਸ ਨਹੀਂ ਲੱਗੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਕਰਤਾਰਪੁਰ ਕਾਰੀਡੋਰ ਦਾ ਉਦਘਾਟਨੀ ਸਮਾਗਮ 9 ਨਵੰਬਰ ਨੂੰ ਹੋਵੇਗਾ। ਕਾਂਗਰਸ ਪਾਕਿ ਪ੍ਰਧਾਨ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਸਮਾਗਮ 'ਚ ਹਿੱਸਾ ਲੈਣ ਲਈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਦਾ ਕਬੂਲ ਕਰ ਲਿਆ ਹੈ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਨੇ ਕਰਤਾਰਪੁਰ ਕਾਰੀਡੋਰ ਉਦਘਾਟਨੀ ਸਮਾਗਮ 'ਚ ਆਉਣ ਦਾ ਸੱਦਾ ਦੇਣ ਲਈ ਇਮਰਾਨ ਖ਼ਾਨ ਨੂੰ ਧੰਨਵਾਦ ਕਿਹਾ ਹੈ।