ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਲਿਆ ਸ਼ੱਕੀ ਬੈਗ , ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ

01

November

2019

ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇਇਕ ਸ਼ੱਕੀ ਬੈਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ਬਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮੱਚ ਗਿਆ ਹੈ। ਜਿਸ ਕਾਰਨ ਟਰਮੀਨਲ 3 ‘ਤੇ ਸੁਰੱਖਿਆ ਏਜੰਸੀਆਂ ਵੱਲੋਂ ਏਅਰਪੋਰਟ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਘਟਨਾ ਸਥਾਨ ਉੱਤੇ CISF ਅਤੇ ਦਿੱਲੀ ਪੁਲਿਸ ਦੇ ਜਵਾਨ ਮੌਜੂਦ ਹਨ। ਇਸ ਦੌਰਾਨ ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਕੁੱਤਿਆਂ ਦੇ ਸਕੁਐਡ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੂੰ ਰਾਤੀਂ ਲਗਭਗ ਦੋ ਕੁ ਵਜੇ ਸ਼ੱਕੀ ਬੈਗ ਮਿਲਣ ਦੀ ਜਾਦਕਾਰੀ ਮਿਲੀ ਸੀ। ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ’ਚ ਸਰਗਰਮ ਕੁਝ ਅੱਤਵਾਦੀ ਜੱਥੇਬੰਦੀਆਂ ਨੇ ਭਾਰਤ ’ਚ ਵੱਡੀਆਂ ਹਿੰਸਕ ਕਾਰਵਾਈਆਂ ਕਰਨ ਦੀ ਯੋਜਨਾ ਉਲੀਕੀ ਹੋਈ ਹੈ। ਭਾਰਤ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਲਗਾਤਾਰ ਇਸ ਬਾਰੇ ਕੇਂਦਰ ਸਰਕਾਰ ਨੂੰ ਲਗਾਤਾਰ ਸਾਵਧਾਨ ਕਰਦੀਆਂ ਆ ਰਹੀਆਂ ਹਨ।