ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਏਅਰ ਇੰਡੀਆ ਨੇ ਲੰਡਨ ਲਈ ਭਰੀ ਪਹਿਲੀ ਉਡਾਣ

31

October

2019

ਸ੍ਰੀ ਅੰਮ੍ਰਿਤਸਰ ਸਾਹਿਬ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤੀ ਏਅਰ ਲਾਈਨ ਵੱਲੋਂ ਵਿਲੱਖਣ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਦੇ ਤਹਿਤ ਅੱਜ ਇੰਡੀਆ ਕੰਪਨੀ ਦੀ ਪਹਿਲੀ ਫਲਾਈਟ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੰਡਨ ਲਈ ਉਡਾਣ ਭਰੀ। ਇਸ ਜਹਾਜ਼ ‘ਤੇ ‘ੴ’ ਦਾ ਧਾਰਮਿਕ ਚਿੰਨ ਬਣਿਆ ਹੋਇਆ ਹੈ। ਉਡਾਨ ਦੀ ਰਵਾਨਗੀ ਤੋਂ ਪਹਿਲਾਂ ਏਅਰਪੋਰਟ ‘ਤੇ ਅਰਦਾਸ ਵੀ ਕੀਤੀ ਗਈ ਤੇ ਫਿਰ ਹੀ ਉਡਾਨ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ। ਹਵਾਈ ਯਾਤਰਾ ਨੂੰ ਰਵਾਨਾ ਕਰਨ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼,ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕ੍ਰਿਕਟਰ ਹਰਭਜਨ ਸਿੰਘ ਅਤੇ ਕਈ ਹੋਰ ਆਗੂ ਮੌਜੂਦ ਰਹੇ। ਇਸ ਮੌਕੇ ਭਾਜਪਾ ਨੇਤਾ ਸੋਮ ਪ੍ਰਕਾਸ਼ ਅਤੇ ਸ਼ਵੇਤ ਮਲਿਕ ਨੇ ਇਸ ਫਲਾਈਟ ਦੇ ਲਈ ਮੋਦੀ ਸਰਕਾਰ ਅਤੇ ਏਅਰ ਇੰਡੀਆ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸ ਦਈਏ ਕਿ ਇਹ ਫਲਾਈਟ ਅੰਮ੍ਰਿਤਸਰ-ਲੰਡਨ ਵਿਚਕਾਰ ਹਫਤੇ ‘ਚ 3 ਦਿਨ ਸੋਮਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣਾਂ ਭਰੇਗੀ। ਇਸ ਫਲਾਈਟ ‘ਚ ਏਅਰ ਇੰਡੀਆ ਮੁਸਾਫਰਾਂ ਨੂੰ ਪੰਜਾਬੀ ਖਾਣਾ ਪਰੋਸੇਗੀ।