ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਅਮਿਤ ਸ਼ਾਹ ਸਮੇਤ ਕਈ ਦਿੱਗਜਾਂ ਨੇ ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ

31

October

2019

ਨਵੀਂ ਦਿੱਲੀ: ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 144ਵੀਂ ਜਯੰਤੀ ਹੈ।ਉਹਨਾਂ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਦੀਆਦ ਵਿਖੇ ਹੋਇਆ ਸੀ। ਸਰਦਾਰ ਪਟੇਲ ਦੀ ਜਯੰਤੀ ‘ਤੇ ਅੱਜ ਦੇਸ਼ਵਾਸੀ ਉਹਨਾਂ ਨੂੰ ਯਾਦ ਕਰ ਰਹੇ ਹਨ। ਉਥੇ ਹੀ ਸਿਆਸੀ ਦਿੱਗਜਾਂ ਵੱਲੋਂ ਵੀ ਸਰਦਾਰ ਪਟੇਲ ਨੂੰ ਯਾਦ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਦੀਪ ਪੁਰੀ ਅਤੇ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ ਕੇਵੜੀਆ ਸਥਿਤ ‘ਸਟੈਚਿਊ ਆਫ ਯੂਨਿਟੀ’ ਪਹੁੰਚੇ। ਥੇ ਉਹਨਾਂ ਨੇ ਸਰਦਾਰ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ‘ਏਕਤਾ ਦਿਵਸ ਪਰੇਡ’ ਦੀ ਸਲਾਮੀ ਲਈ ਤੇ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਏਕਤਾ ਦੀ ਸਹੁੰ ਚੁਕਾਈ।