ਇਮਰਾਨ ਦੇ ਮੰਤਰੀ ਨੇ ਦਿੱਤੀ ਚਿਤਾਵਨੀ, ...ਤਾਂ ਭਾਰਤ ਦੇ ਦੋਸਤਾਂ 'ਤੇ ਵੀ ਦਾਗ਼ੀਆਂ ਜਾਣਗੀਆਂ ਮਿਜ਼ਾਈਲਾਂ

30

October

2019

ਇਸਲਾਮਾਬਾਦ, ਪਾਕਿਸਤਾਨ ਨੇ ਇਕ ਵਾਰ ਮੁੜ ਪਰਮਾਣੂ ਦੀ ਧਮਕੀ ਦਿੱਤੀ ਹੈ। ਪਾਕਿਸਤਾਨ 'ਚ ਇਮਰਾਨ ਖ਼ਾਨ ਸਰਕਾਰ ਦੇ ਇਕ ਮੰਤਰੀ ਨੇ ਭਾਰਤ ਨੂੰ ਇਕ ਵਾਰ ਮੁੜ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਜਿਸ ਵੀ ਦੇਸ਼ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਸਮਰਥਨ ਕੀਤਾ ਉਸ 'ਤੇ ਪਾਕਿਸਤਾਨ ਮਿਜ਼ਾਈਲ ਨਾਲ ਹਮਲਾ ਕਰੇਗਾ, ਇੰਨਾ ਹੀ ਨਹੀਂ ਉਸ ਨੂੰ ਪਾਕਿਸਤਾਨ ਦਾ ਦੁਸ਼ਮਣ ਮੰਨਿਆ ਜਾਵੇਗਾ। ਕਸ਼ਮੀਰ ਤੇ ਗਿਲਗਿਤ-ਬਲੋਚਿਸਤਾਨ ਮਾਮਲਿਆਂ ਦੇ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਹਾ, 'ਜੇਕਰ ਭਾਰਤ ਦੇ ਨਾਲ ਕਸ਼ਮੀਰ ਸਬੰਧੀ ਤਣਾਅ ਵਧਦਾ ਹੈ ਤਾਂ ਪਾਕਿਸਤਾਨ ਯੁੱਧ ਲਈ ਮਜਬੂਰ ਹੋ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਜਗ੍ਹਾ ਭਾਰਤ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਦੁਸ਼ਮਣ ਮੰਨਿਆ ਜਾਵੇਗਾ। ਉਨ੍ਹਾਂ ਦੇਸ਼ਾਂ 'ਤੇ ਮਿਜ਼ਾਈਲਾਂ ਦਾਗ਼ੀਆਂ ਜਾਣਗੀਆਂ।' ਇਮਰਾਨ ਦੀ ਪਰਮਾਣੂ ਯੁੱਧ ਦੀ ਧਮਕੀ 27 ਸਤੰਬਰ ਨੂੰ ਨਿਊਯਾਰਕ 'ਚ ਯੂਐੱਨਐੱਸਸੀ 'ਚ ਆਪਣੇ ਸੰਬੋਧਨ 'ਚ ਵੀ ਇਮਰਾਨ ਖ਼ਾਨ ਦਾ 50 ਮਿੰਟ ਦਾ ਭਾਸ਼ਣ ਸਿਰਫ਼ ਕਸ਼ਮੀਰ 'ਤੇ ਸੀ। ਉਸ ਦੌਰਾਨ ਵੀ ਇਮਰਾਨ ਖ਼ਾਨ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਇਮਰਾਨ ਨੇ ਕਿਹਾ ਸੀ ਕਿ ਪਰਮਾਣੂ ਯੁੱਧ ਦੀ ਸਥਿਤੀ 'ਚ ਗੰਭੀਰ ਸਿੱਟੇ ਝੱਲਣੇ ਪੈਣਗੇ।