ਕਸ਼ਮੀਰ ਦੌਰੇ 'ਤੇ ਬੋਲੇ ਈਯੂ ਐੱਮਪੀ- ਸਾਡੇ ਦੌਰੇ ਨੂੰ ਗ਼ਲਤ ਪ੍ਰਚਾਰਿਆ ਗਿਆ, ਭਾਰਤੀ ਅਖਵਾਉਣਾ ਚਾਹੁੰਦੇ ਹਨ ਕਸ਼ਮੀਰੀ

30

October

2019

ਸ੍ਰੀਨਗਰ, ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੌਰੇ 'ਤੇ ਆਏ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੇ ਆਪਣੇ ਦੌਰੇ ਦੇ ਦੂਸਰੀ ਦਿਨ ਪ੍ਰੈੱਸ ਕਾਨਫਰੰਸ ਕਰਦਿਆ ਆਪਣੇ ਅਨੁਭਵ ਸਾਂਝੇ ਕੀਤੇ। ਆਪਣੇ ਇਸ ਦੌਰੇ ਤੋਂ ਬਾਅਦ ਸੰਸਦ ਮੈਂਬਰਾਂ ਦੇ ਵਫ਼ਦ ਵੱਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਕ ਮੈਂਬਰ ਨੇ ਇਸ ਦੌਰੇ ਸਬੰਧੀ ਭਾਰਤੀ ਮੀਡੀਆ ਵੱਲੋਂ ਦਿੱਤੀਆਂ ਗਈਆਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਹ ਇੱਥੇ ਘੁੰਮਣ ਤੇ ਇੱਥੇ ਦੇ ਹਾਲਾਤ ਦੇਖਣ ਤੋਂ ਬਾਅਦ ਕਹਿ ਸਕਦੇ ਹਨ ਕਿ ਕਸ਼ਮੀਰ ਦੇ ਲੋਕ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ। ਉੱਥੇ ਹੀ ਇਸ ਹੋਰ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਅਫ਼ਗਾਨਿਸਤਾਨ ਤੋਂ ਇਲਾਵਾ ਸੀਰੀਆ ਤੇ ਹੋਰ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ। ਉਹ ਕਸ਼ਮੀਰ 'ਚ ਵੀ ਤੱਥ ਇਕੱਠੇ ਕਰਨ ਆਏ ਹਨ। ਇੱਥੇ ਜ਼ਮੀਨੀ ਹਾਲਾਤ ਤੇ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਬਾਰੇ ਜਾਣਨਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਭਾਰਤੀ ਨਾਗਰਿਕ ਵਜੋਂ ਅੱਗੇ ਵਧਣਾ ਚਾਹੁੰਦੇ ਹਨ। ਇਕ ਨਾਗਰਿਕ ਵਜੋਂ ਆਪਣਾ ਪਛਾਣ ਚਾਹੁੰਦੇ ਹਨ। ਉਹ ਉਮੀਦ ਕਰਦੇ ਹਨ ਕਿ ਇੱਥੇ ਹਾਲਾਤ ਹੋਰ ਬਿਹਤਰ ਹੋਣਗੇ। ਐੱਮਪੀ ਨੇ ਅੱਗੇ ਕਿਹਾ ਕਿ ਉਹ ਨਾਜ਼ੀ ਨਹੀਂ ਹਨ। ਭਾਰਤੀ ਮੀਡੀਆ 'ਚ ਉਨ੍ਹਾਂ ਬਾਰੇ ਜੋ ਗੱਲਾਂ ਤੇ ਬਿਆਨ ਦਿੱਤੇ ਜਾ ਰਹੇ ਹਨ ਉਹ ਗ਼ਲਤ ਹਨ। ਵਿਕੀਪੀਡੀਆ ਤੇ ਹੋਰ ਥਾਵਾਂ 'ਤੇ ਜੋ ਜਾਣਕਾਰੀ ਉਪਲਬਧ ਹੈ ਉਸ ਨੂੰ ਦੱਸਣ ਤੇ ਪ੍ਰਸਾਰ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੋਚਣਾ ਚਾਹੀਦਾ। ਜੇਕਰ ਉਹ ਨਾਜ਼ੀਵਾਦੀ ਹੁੰਦੇ ਤਾਂ ਲੋਕ ਉਨ੍ਹਾਂ ਨੂੰ ਨਾ ਚੁਣਦੇ।