ਪੁਲਿਸ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

26

October

2019

ਮੋਗਾ : ਬੀਤੇ ਦਿਨੀਂ ਮੋਗਾ ਦੇ CIA ਸਟਾਫ ਨੇ ਭਾਰਤ-ਪਾਕਿ ਸਰਹੱਦ ‘ਤੇ ਸਰਕੰਡਿਆਂ ‘ਚ ਲੁਕੋ ਕੇ ਰੱਖੀ ਗਈ 10 ਕਰੋੜ ਰੁਪਏ ਕੀਮਤ ਦੀ ਤਕਰੀਬਨ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ । ਦੱਸ ਦੇਈਏ ਕਿ ਪੁਲਿਸ ਨੇ ਦੱਸਿਆ ਕਿ ਮੋਗਾ ਗੁਪਤ ਸੂਚਨਾ ਤੋਂ ਜਾਣਕਾਰੀ ਮਿਲੀ ਕਿਪਾਕਿਸਤਾਨੀ ਤਸਕਰਾਂ ਵੱਲੋਂ ਫਿਰੋਜਪੁਰ ਦੇ ਕੋਲ ਭਾਰਤੀ ਸਰਹੱਦ ‘ਤੇ ਜ਼ੀਰੋ ਲਾਈਨ ਦੇ ਕੋਲ ਵੱਡੀ ਮਾਤਰਾ ‘ਚ ਹੈਰੋਇਨ ਦੀ ਖੇਪ ਭੇਜੀ ਗਈ ਹੈ, ਜੋ ਉੱਥੇ ਸਰਕੰਡਿਆਂ ‘ਚ ਲੁਕੋ ਕੇ ਰੱਖੀ ਗਈ ਹੈ। ਪੁਲਿਸ ਟੀਮ ਨੇ ਤੁਰੰਤ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ੀਰੋ ਲਾਈਨ ‘ਤੇ ਸਰਕੰਡਿਆਂ ‘ਚ ਲੁਕੋ ਕੇ ਦੋ ਬੋਤਲਾਂ ‘ਚ ਭਰ ਕੇ ਰੱਖੀ ਗਈ 2 ਕਿੱਲੋ 185 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤਸਕਰਾਂ ਦੀ ਪਹਿਚਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਕਤ ਹੈਰੋਇਨ ਭਾਰਤ ਵਿਚ ਬੈਠੇ ਤਸਕਰਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹੋਣ ਕਾਰਨ ਸਪਲਾਈ ਹੋ ਰਹੀ ਹੈ। ਪੁਲਿਸ ਨੇ ਤਿਉਹਾਰਾਂ ਦੇ ਚਲਦਿਆਂ ਜਗ੍ਹਾ ਜਗ੍ਹਾ ਸੁਰੱਖਿਆ ਵਧਾਈ ਹੈ