Arash Info Corporation

ਕਰਨਾਟਕ ਦੇ ਉਡੂਪੀ 'ਚ ਭਾਰੀ ਬਾਰਿਸ਼, ਗੋਆ 'ਚ ਰੈੱਡ ਅਲਰਟ ਜਾਰੀ

26

October

2019

ਬੈਂਗਲੁਰੂ : ਕਰਨਾਟਕ ਦੇ ਉਡੂਪੀ ਦੇ ਕੁਝ ਹਿੱਸਿਆਂ 'ਚ ਅੱਜ ਸਵੇਰੇ ਕਾਫੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਗੋਆ, ਕਰਨਾਟਕ ਤੇ ਦੱਖਣੀ ਕੋਂਕਣ ਦੇ ਤਟੀਅ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਸੀ। ਗੋਆ ਸਰਕਾਰ ਨੇ ਇਸ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ ਕਿਉਂਕਿ ਮੌਸਮ ਵਿਭਾਗ ਨੇ ਚੱਕਰਵਰਤੀ ਤੂਫ਼ਾਨ ਕਿਆਰ ਨੂੰ ਲੈ ਕੇ ਵੀ ਚਿਤਾਵਨੀ ਜਾਰੀ ਕੀਤੀ ਸੀ। ਮੌਸਮ ਵਿਭਾਗ ਮੁਤਾਬਿਕ, ਅਗਲੇ 12 ਤੋਂ 36 ਘੰਟਿਆਂ 'ਚ ਗੰਭੀਰ ਚੱਕਰਵਰਤੀ ਤੂਫ਼ਾਨ 'ਚ ਬਦਲ ਸਕਦਾ ਹੈ।