Bigg Boss 13 : ਘਰ ਵਾਲਿਆਂ ਨੇ ਸ਼ਹਿਨਾਜ਼ ਦੇ ਚਰਿੱਤਰ 'ਤੇ ਚੁੱਕੀ ਉਂਗਲ, ਸਿਧਾਰਥ ਡੇ ਬੋਲੇ- 'ਮਰਦਾਂ ਕੋਲ ਜਾਂਦੀ ਹੈ ਵਾਰ-ਵਾਰ'

25

October

2019

ਨਵੀਂ ਦਿੱਲੀ : 'ਬਿੱਗ ਬੌਸ' ਦੇ ਘਰ 'ਚ ਕੰਟੈਸਟੈਂਟ ਬਹਿਸ ਕਰਦੇ-ਕਰਦੇ ਅਕਸਰ ਹੱਦ ਪਾਰ ਕਰ ਜਾਂਦੇ ਹਨ ਤੇ ਇਕ-ਦੂਸਰੇ ਦੇ ਚਰਿੱਤਰ 'ਤੇ ਉਂਗਲ ਉਠਾ ਦਿੰਦੇ ਹਨ। ਕੰਟੈਸਟੈਂਟ ਨਾ ਕੁੜੀ ਦੇਖਧੇ ਨਾ ਮੁੰਡਾ ਤੇ ਬਹਿਸਬਾਜ਼ੀ 'ਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਹਾਲਾਂਕਿ ਪਿਛਲੇ ਕਈ ਸੀਜ਼ਨਾਂ 'ਚ ਸਲਮਾਨ ਖ਼ਾਨ ਵੀ ਇਸ ਚੀਜ਼ ਨੂੰ ਲੈ ਕੇ ਕੰਟੈਸਟੈਂਟਸ ਦੀ ਕਲਾਸ਼ ਲਗਾ ਚੁੱਕੇ ਹਨ। ਪਰ ਹਰ ਨਵੇਂ ਸੀਜ਼ਨ 'ਚ ਘਰਵਾਲਿਆਂ ਨੂੰ ਅਜਿਹਾ ਕਰਦਿਆਂ ਦੇਖਿਆ ਜਾਂਦਾ ਹੈ। 'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਕਮੈਂਟਬਾਜ਼ੀ ਚੱਲ ਰਹੀ ਹੈ। ਕਿਸੇ ਨੇ ਉਸ ਨੂੰ ਗਵਾਹ ਕਿਹਾ ਤਾਂ ਕਿਸੇ ਨੇ ਬਦਤਮੀਜ਼...ਪਰ ਸ਼ਹਿਨਾਜ਼ ਨੇ ਹਰ ਕੰਟੈਸਟੈਂਟ ਦਾ ਡਟ ਕੇ ਮੁਕਾਬਲਾ ਕੀਤਾ ਤੇ ਹਸ ਕੇ ਸਭ ਕੁਝ ਟਾਲ਼ ਦਿੱਤਾ। ਪਰ ਬਿੱਗ ਬੌਸ ਦੇ ਘਰ 'ਚ ਰਹਿਣਾ ਓਨਾ ਆਸਾਨ ਨਹੀਂ ਹੁੰਦਾ ਜਿੰਨਾ ਦਿਸਦਾ ਹੈ। ਮਜ਼ਬੂਤ ਤੋਂ ਮਜ਼ਬੂਤ ਕੰਟੈਸਟੈਂਟ ਇੱਥੇ ਆ ਕੇ ਟੁੱਟ ਜਾਂਦਾ ਹੈ ਤੇ ਘਰੋਂ ਖ਼ੁਦ ਹੀ ਬਾਹਰ ਲਈ ਝਟਪਟਾਉਂਦਾ ਹੈ। ਹੁਣ ਅਜਿਹਾ ਹੀ ਕੁਝ ਸ਼ਹਿਨਾਜ਼ ਨਾਲ ਹੋਣ ਵਾਲਾ ਹੈ। 'ਬਿੱਗ ਬੌਸ-13' 'ਚ ਫਿਲਹਾਲ ਸੱਪ-ਸੀੜ੍ਹੀ ਟਾਸਕ ਚੱਲ ਰਿਹਾ ਹੈ। ਫਿਲਹਾਲ ਉਹ ਟਾਸਕ ਰੋਕ ਦਿੱਤਾ ਗਿਆ ਹੈ ਪਰ ਅੱਜ ਫਿਰ ਤੋਂ ਟਾਸਕ ਹੁੰਦੇ ਦਿਖਾਇਆ ਗਿ ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟਾਸਕ ਦੌਰਾਨ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਰੋਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਸ਼ਹਿਨਾਜ਼ ਤੇ ਸ਼ੈਫਾਲੀ, ਸ਼ਹਿਨਾਜ਼ ਦੇ ਚਰਿੱਤਰ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਤੇ ਉਸ ਨੂੰ ਗੰਦੀ ਲੜਕੀ ਦੱਸ ਰਹੇ ਹਨ। ਸਿਧਾਰਥ ਕਹਿੰਦੇ ਹਨ 'ਲੜਕੇ ਗੰਦੀਆਂ ਲੜਕੀਆਂ ਦੇ ਮੂੰਹ ਨਹੀਂ ਲਗਦੇ। ਵਾਰ-ਵਾਰ ਪਾਰਸ ਕੋਲ ਜਾਂਦੀ ਹੈ ਪਰ ਪਾਰਸ ਨੇ ਥੁੱਕ ਦਿੱਤਾ।' ਇਸ ਤੋਂ ਬਾਅਦ ਸ਼ੈਫਾਲੀ ਸ਼ਹਿਨਾਜ਼ ਨੂੰ ਕਹਿੰਦੀ ਹੋਈ ਦਿਸ ਰਹੀ ਹੈ 'ਤੂ ਹੈ ਹੀ ਅਜਿਹੀ ਕੁੜੀ'। ਘਰ ਵਾਲਿਆਂ ਦੇ ਭੱਦੇ ਕੁਮੈਂਟ ਸੁਣ ਕੇ ਸ਼ਹਿਨਾਜ਼ ਟੁੱਟ ਜਾਂਦੀ ਹੈ ਤੇ ਬੁਰੀ ਤਰ੍ਹਾਂ ਰੋਣ ਲਗਦੀ ਹੈ। ਆਰਤੀ ਉਸ ਨੂੰ ਗਲ਼ੇ ਲਾਉਂਦੀ ਹੈ ਤੇ ਸਮਝਾਉਂਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ, ਉਹ ਇੱਥੋਂ ਜਾਣਾ ਚਾਹੁੰਦੀ ਹੈ।