ਭਾਰਤ-ਪਾਕਿਸਤਾਨ ਦੇ ਵਧਦੇ ਤਣਾਅ ਤੋਂ ਚਿੰਤਤ ਹੋਏ US ਰਾਸ਼ਟਰਪਤੀ ਟਰੰਪ, ਵਿਚੋਲਗੀ ਲਈ ਤਿਆਰ

25

October

2019

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਤਸਾਨ ਵਿਚਾਲੇ ਵਧਦੇ ਤਣਾਅ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਚਾਹੁਣ ਤਾਂ ਅਮਰੀਕਾ ਕਸ਼ਮੀਰਮ ਮੁੱਦੇ 'ਤੇ ਵਿਚੋਲਗੀ ਲਈ ਤਿਆਰ ਹੈ। ਉਧਰ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਾਂਤੀ ਵਾਰਤਾ 'ਚ ਅੱਤਵਾਦੀਆਂ ਦੀ ਕਾਰਵਾਈ ਦੇ ਮਾਮਲੇ 'ਚ ਇਸਲਾਮਾਬਾਦ ਲਗਾਤਾਰ ਝੂਠ ਬੋਲ ਰਿਹਾ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਵਿਚੋਲਗੀ ਦੇ ਇਛੁੱਕ ਹੋਣ ਤਾਂ ਅਮਰੀਕਾ ਇਸ ਦੀ ਪਹਿਲ ਕਰ ਸਕਦਾ ਹੈ। ਟਰੰਪ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਬੈਠਕਾਂ 'ਚ ਕਸ਼ਮੀਰ 'ਤੇ ਚਰਚਾ ਕੀਤੀ ਹੈ।