Arash Info Corporation

ਹਰਿਆਣਾ ਦੀਆਂ 5 ਵਿਧਾਨ ਸਭਾ ਸੀਟਾਂ ਦੇ ਵੱਖ-ਵੱਖ ਬੂਥਾਂ ‘ਤੇ ਮੁੜ ਹੋ ਰਹੀ ਹੈ ਵੋਟਿੰਗ

23

October

2019

ਚੰਡੀਗੜ੍ਹ: ਪਿਛਲੇ ਦਿਨੀਂ ਹਰਿਆਣਾ ਵਿਧਾਨ ਸਭਾ ਚੋਣ ਨੂੰ ਲੈ ਕੇ ਹੋਈ ਵੋਟਿੰਗ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਉਚਾਨਾ ਕਲਾਂ ਵਿਧਾਨ ਸਭਾ ਦੇ ਬੂਥ ਨੰ 71 ‘ਤੇ ਮੁੜ ਵੋਟਿੰਗ ਕਰਵਾਈ ਜਾ ਰਹੀ ਹੈ।ਇਸ ਦੇ ਨਾਲ ਹੀ ਚਾਰ ਹੋਰ ਵਿਧਾਨ ਸਭਾਵਾਂ ਖੇਤਰ ‘ਚ ਮੁੜ ਵੋਟਿੰਗ ਹੋ ਰਹੀ ਹੈ। ਜਿਸ ‘ਚ ਬੇਰੀ ਦਾ ਬੂਥ ਨੰ 161, ਕੋਸਲੀ ਦਾ ਬੂਥ ਨੰ 18, ਨਾਰਨੌਲ ਦਾ ਬੂਥ ਨੰ 28, ਪ੍ਰਿਥਲਾ ਦਾ ਬੂਥ ਨੰ 113 ਸ਼ਾਮਲ ਹੈ।ਤੁਹਾਨੂੰ ਦੱਸ ਦਈਏ ਕਿ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਮੁੜ ਤੋਂ ਚੋਣਾਂ ਦੀ ਜਾਣਕਾਰੀ ਮਿਲਦਿਆਂ ਹੀ ਵੋਟਰ ਮੁੜ ਤੋਂ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਜ਼ਿਕਰ ਏ ਖਾਸ ਹੈ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਵੋਟਿੰਗ ਦਾ ਨਤੀਜਾ ਕੱਲ੍ਹ ਨੂੰ ਐਲਾਨਿਆ ਜਾਵੇਗਾ। ਜਿਸ ਦੌਰਾਨ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।