ਐਗਜ਼ਿਟ ਪੋਲ : ਹਰਿਆਣਾ ਵਿਚ ਭਾਜਪਾ ਨੂੰ ਬਹੁਮਤ

22

October

2019

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉਤੇ ਅੱਜ ਮਤਦਾਨ ਸੰਪੰਨ ਹੋ ਗਿਆ ਹੈ। ਸੂਬੇ ਵਿਚ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਕੀਤਾ ਜਾਵੇਗੀ, ਜਦਕਿ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਜਾਰੀ ਐਗਜ਼ਿਟ ਪੋਲ ਅਨੁਸਾਰ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਇੰਡੀਆ ਟੀ.ਵੀ ਦਾ ਐਗਜ਼ਿਟ ਪੋਲ ਭਾਜਪਾ : 73 ਕਾਂਗਰਸ : 10 ਹੋਰ : 7 ਟਾਈਮ ਨਾਊ ਦਾ ਐਗਜ਼ਿਟ ਪੋਲ ਭਾਜਪਾ : 71 ਕਾਂਗਰਸ: 11 ਹੋਰ : 8 ਸੀਐੱਨਐੱਨ ਨਿਊਜ਼ 18 ਦਾ ਐਗਜ਼ਿਟ ਪੋਲ ਭਾਜਪਾ : 75 ਕਾਂਗਰਸ : 10 ਹੋਰ : 2 ਨਿਊਜ਼ ਐੱਕਸ ਦਾ ਐਗਜ਼ਿਟ ਪੋਲ ਭਾਜਪਾ: 75-80 ਕਾਂਗਰਸ : 9-12 ਹੋਰ : 1-4 ਸੀਟਾਂ