ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਭਾਰੀ ਮੀਂਹ, ਮੌਸਮ ਹੋਇਆ ਠੰਡਾ

27

September

2019

ਜਲੰਧਰ: ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਕਈ ਥਾਈਂ ਆਸਮਾਨ ਵਿੱਚ ਚਾਰੇ ਪਾਸੇ ਸੰਘਣੇ ਕਾਲੇ ਬੱਦਲ ਛਾਏ ਰਹੇ। ਪੰਜਾਬ ਦੇ ਮੋਹਾਲੀ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਹੋਰ ਇਲਾਕਿਆਂ ‘ਚ ਅੱਜ ਸਵੇਰੇ ਜ਼ੋਰਦਾਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਚੰਡੀਗੜ੍ਹ ‘ਚ ਬਾਰਿਸ਼ ਦਾ ਅਸਰ ਦੇਖਣ ਨੂੰ ਮਿਲਿਆ। ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ। ਅਜਿਹੇ ਵਿੱਚ ਲੁਧਿਆਣਾ ਵਿੱਚ ਭਾਰੀ ਮੀਂਹ ਪਿਆ। ਇਸ ਬਾਰੀ ਬਾਰਿਸ਼ ਨੇ ਪ੍ਰਸਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਕਿਉਂਕਿ ਇਸ ਬਾਰਿਸ਼ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਹ ਬਾਰਿਸ਼ ਕਿਸਾਨਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਦਰਅਸਲ, ਝੋਨੇ ਦੀ ਫਸਲ ਪੱਕ ਰਹੀ ਹੈ। ਜਿਸ ਕਾਰਨ ਇਸ ਬਾਰਿਸ਼ ਦਾ ਫਸਲ ‘ਤੇ ਵਧੇਰੇ ਅਸਰ ਪੈ ਸਕਦਾ ਹੈ।