ਅਮਰੀਕਾ ‘ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ

20

September

2019

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਉਤੇ ਵੀਰਵਾਰ ਦੀ ਰਾਤ ਨੂੰ ਫ਼ਿਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਗੋਲ਼ੀਬਾਰੀ ਦੀ ਇਹ ਘਟਨਾ ਰਾਤ ਦੀ ਹੈ। ਇਸ ‘ਚ ਕਈਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਰਾਜਧਾਨੀ ਦੀਆਂ ਗਲੀਆਂ ‘ਚ ਦੇਰ ਰਾਤ ਗੋਲ਼ੀਆਂ ਦੀ ਆਵਾਜ਼ ਸੁਣੀ,ਜਿਸ ਤੋਂ ਬਾਅਦ ਐਂਬੁਲੈਂਸ ‘ਚ ਲੋਕਾਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਗਿਆ। ਡੀਸੀ ਫਾਇਰ ਅਤੇ ਈਐਮਐਸ ਟੀਮ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਈ ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਿਸ ਵੱਲੋਂ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।