Arash Info Corporation

ਵਿੰਗ ਕਮਾਂਡਰ ਐੱਸ.ਧਾਮੀ ਬਣੀ ਪਹਿਲੀ ਮਹਿਲਾ ਫਲਾਈਟ ਯੂਨਿਟ ਕਮਾਂਡਰ ,ਰਚਿਆ ਇਤਿਹਾਸ

28

August

2019

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਐੱਸ.ਧਾਮੀ ਦੇਸ਼ ਦੀ ਪਹਿਲੀ ਮਹਿਲਾ ਫ਼ਲਾਈਟ ਕਮਾਂਡਰ ਬਣ ਗਈ ਹੈ। ਉਹ ਇੱਕ ਫ਼ਲਾਈਂਗ ਯੂਨਿਟ ਸੰਭਾਲ ਰਹੇ ਹਨ। ਉਨ੍ਹਾਂ ਹਿੰਡਨ ਏਅਰਬੇਸ ’ਤੇ ਇੱਕ ਚੇਤਕ ਹੈਲੀਕਾਪਟਰ ਯੂਨਿਟ ਦੇ ਫ਼ਲਾਈਟ ਕਮਾਂਡਰ ਦਾ ਅਹੁਦਾ ਸੰਭਾਲ ਲਿਆ ਹੈ। ਐੱਸ.ਧਾਮੀ ਭਾਰਤੀ ਹਵਾਈ ਫ਼ੌਜ ਦੀ ਫ਼ਲਾਈਂਗ ਬ੍ਰਾਂਚ ਵਿੱਚ ਸਥਾਈ ਕਮਿਸ਼ਨ ਅਫ਼ਸਰ ਹਨ। ਉਨ੍ਹਾਂ ਇਕੱਲਿਆਂ ਨੇ ਬਹੁਤ ਵਾਰ ਹੈਲੀਕਾਪਟਰ ਉਡਾਏ ਹਨ।ਫ਼ਲਾਈਟ ਕਮਾਂਡਰ ਕਿਸੇ ਯੂਨਿਟ ਵਿੱਚ ਕਮਾਂਡ ’ਚ ਦੂਜੇ ਨੰਬਰ ਉੱਤੇ ਹੁੰਦਾ ਹੈ ਤੇ ਉਹ ਆਪਣੀ ਯੂਨਿਟ ਵਿੱਚ ਕਮਾਂਡਿੰਗ ਆਫ਼ੀਸਰ ਤੋਂ ਬਾਅਦ ਦੂਜੇ ਨੰਬਰ ਉੱਤੇ ਹਨ। ਪੰਜਾਬ ਦੇ ਲੁਧਿਆਣਾ ਵਿੱਚ ਪਲੀ ,ਵੱਡੀ ਹੋਈ ਐੱਸ.ਧਾਮੀ ਹਾਈ ਸਕੂਲ ਦੇ ਦਿਨਾਂ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਧਾਮੀ ਜੋ ਆਪਣੇ ਕਰੀਅਰ ਵਿਚ ਬੁਲੰਦੀਆਂ ਨੂੰ ਛੂਹ ਰਹੀ ਹੈ,ਇਕ ਨੌਂ ਸਾਲਾਂ ਦੇ ਬੱਚੇ ਦੀ ਮਾਂ ਹੈ। 15 ਦੇ ਆਪਣੇ ਕੈਰੀਅਰ ਵਿਚ ਐਸ.ਧਾਮੀ ਨੇ ਚੇਤਕ ਅਤੇ ਚੀਤਾ ਹੈਲੀਕਾਪਟਰ ਉਡਾਏ ਹਨ। ਵਿੰਗ ਕਮਾਂਡਰ ਧਾਮੀ ਚੇਤਕ ਅਤੇ ਚੀਤਾ ਵੀ ਹੈਲੀਕਾਪਟਰਾਂ ਲਈ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਯੋਗਤਾ ਪ੍ਰਾਪਤ ਉਡਾਣ ਇੰਸਟ੍ਰਕਟਰ ਹੈ। ਦੱਸ ਦਈਏ ਕਿ 26 ਅਗਸਤ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਮਹਿਲਾਵਾਂ ਨੇ ਵਿੰਗ ਕਮਾਂਡਰ ਸ਼ਾਲੀਜਾ ਧਾਮੀ ਦੀ ਨਿਯੁਕਤੀ ਨਾਲ ਇਕ ਹੋਰ ਮੀਲ ਪੱਥਰ ਸਥਾਪਤ ਕੀਤਾ ਸੀ ਜੋ ਕਿ ਭਾਰਤੀ ਹਵਾਈ ਸੈਨਾ ਦੀ ਆਪ੍ਰੇਸ਼ਨ ਯੂਨਿਟ ਦੀ ਪਹਿਲੀ ਮਹਿਲਾ ਉਡਾਣ ਕਮਾਂਡਰ ਬਣ ਗਈ ਸੀ। ਵਿੰਗ ਕਮਾਂਡਰ ਧਾਮੀ ਵੀ ਆਈਏਐਫ ਦੀ ਪਹਿਲੀ ਮਹਿਲਾ ਅਧਿਕਾਰੀ ਹੈ ,ਜਿਸ ਨੂੰ ਲੰਬੇ ਕਾਰਜਕਾਲ ਲਈ ਸਥਾਈ ਕਮਿਸ਼ਨ ਦਿੱਤਾ ਗਿਆ ਹੈ। ਦਿੱਲੀ ਹਾਈ ਕੋਰਟ ਵਿਚ ਸਖ਼ਤ ਕਾਨੂੰਨੀ ਲੜਾਈ ਹੋਈ ਅਤੇ ਮਹਿਲਾ ਅਧਿਕਾਰੀਆਂ ਨੂੰ ਆਪਣੇ ਪੁਰਸ਼ ਹਮਰੁਤਬਾ ਨਾਲ ਸਥਾਈ ਕਮਿਸ਼ਨਾਂ ਉੱਤੇ ਵਿਚਾਰ ਕਰਨ ਦਾ ਅਧਿਕਾਰ ਮਿਲਿਆ।