Arash Info Corporation

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਪਈਆਂ ਮਹਿੰਗੀਆਂ , ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ

28

August

2019

ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਾਤਾਰਪੁਰ ’ਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਅਸ਼ਲੀਲ ਹਰਕਤਾਂ ਕਰਨ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਦਾਤਾਰਪੁਰ ਦੇ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਵਿਕਰਮ ਸਿੰਘ ਨੂੰ ਅੱਜ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ। ਦਰਅਸਲ ‘ਚ ਬੀਤੇ ਦਿਨੀਂ ਦਾਤਾਰਪੁਰ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਆਪਣੇ ਹੀ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰੰਗੇ ਹੱਥੀਂ ਫੜਿਆ ਗਿਆ ਸੀ। ਸਰਕਾਰੀ ਸਕੂਲ ਦੇ ਦਫ਼ਤਰ ਅੰਦਰ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾਂ ਦੀਆਂ ਗੰਦੀਆਂ ਹਰਕਤਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪ੍ਰਿੰਸੀਪਲ ਪਹਿਲਾਂ ਮਹਿਲਾ ਅਧਿਆਪਕਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ। ਜਦੋਂ ਮਹਿਲਾ ਦਫ਼ਤਰ ਵਿੱਚ ਆਉਂਦੀ ਹੈ ਫਿਰ ਦੋਵੇਂ ਆਪਸ ਵਿੱਚ ਜੱਫੀ ਪਾਉਂਦੇ ਹਨ।ਇਸ ਤੋਂ ਬਾਅਦ ਦੋਵੇਂ ਅਸ਼ਲੀਲ ਹਰਕਤਾਂ ਕਰਦੇ ਹਨ। ਦੂਜੀ ਵੀਡੀਓ ਕਲਿੱਪ ਵਿੱਚ ਇੱਕ ਹੋਰ ਅਧਿਆਪਕਾਂ ਮੁਲਜ਼ਮ ਪ੍ਰਿੰਸੀਪਲ ਦੇ ਸੱਜੇ ਪਾਸੇ ਬੈਠੀ ਦਿਸਦੀ ਹੈ ਤੇ ਹਸਤਾਖਰ ਕਰਨ ਲਈ ਇੱਕ ਰਜਿਸਟਰ ਅੱਗੇ ਵਧਾਉਂਦੀ ਹੈ।ਮੁਲਜ਼ਮ ਪ੍ਰਿੰਸੀਪਲ ਫ਼ੋਨ ਉੱਤੇ ਕਿਸੇ ਨਾਲ ਗੱਲ ਕਰ ਰਿਹਾ ਹੈ ਤੇ ਇਸੇ ਦੌਰਾਨ ਉਹ ਉਸ ਅਧਿਆਪਕਾ ਦੀ ਗੱਲ੍ਹ ਨੂੰ ਚੁੰਮਦਾ ਹੈ।