ਲੁਧਿਆਣਾ: ਸਤਲੁਜ ਦਰਿਆ ਦੇ ਪਾਣੀ ਦਾ ਘਟਿਆ ਪੱਧਰ, ਲੋਕਾਂ ਨੂੰ ਮਿਲੀ ਰਾਹਤ

21

August

2019

ਲੁਧਿਆਣਾ: ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਪੱਧਰ ਵੱਧ ਗਿਆ ਸੀ, ਜਿਸ ਦੌਰਾਨ ਜਲੰਧਰ, ਲੁਧਿਆਣਾ ਅਤੇ ਰੋਪੜ ‘ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਲੋਕਾਂ ਆਪਣਾ ਘਰ-ਬਾਰ ਛੱਡਣ ਨੂੰ ਮਜ਼ਬੂਰ ਹੋ ਰਹੇ ਹਨ। ਪਰ ਅਜਿਹੇ ‘ਚ ਇਹਨਾਂ ਲੋਕਾਂ ਲਈ ਚੰਗੀ ਖਬਰ ਸ੍ਹਾਮਣੇ ਆ ਰਹੀ ਹੈ ਕਿ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਕਰੀਬ 6 ਫੁੱਟ ਤੋਂ ਜ਼ਿਆਦਾ ਘੱਟ ਗਿਆ, ਜਿਸ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਸਤਲੁਜ ‘ਚ ਪਾਣੀ ਦਾ ਪੱਧਰ ਵਧਣ ਕਾਰਨ ਭੋਲੇਵਾਲ ਕਦੀਮ ਸਮੇਤ ਕਈ ਹੋਰ ਜਗ੍ਹਾ ‘ਤੇ ਬੰਨ ਟੁੱਟ ਗਿਆ ਸੀ ਤੇ ਉਸ ਕਾਰਨ ਨੇੜਲੇ ਲੋਕਾਂ ਨੂੰ ਆਪਣੀ ਫਿਕਰ ਹੋਣ ਲੱਗੀ ਸੀ ਕਿ ਕਿਤੇ ਉਨ੍ਹਾਂ ਨਾਲ ਵੀ ਕੋਈ ਘਟਨਾ ਨਾ ਵਾਪਰ ਜਾਵੇ ਪਰ ਅੱਜ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਲੋਕਾਂ ‘ਚ ਖੁਸ਼ੀ ਦੇਖਣ ਨੂੰ ਮਿਲੀ ਹੈ।