Arash Info Corporation

ਹੜ੍ਹ ਦਾ ਕਹਿਰ, ਭਾਰਤੀ ਫੌਜ ਵੱਲੋਂ ਹੈਲੀਕਾਪਟਰ ਰਾਹੀਂ ਪੀੜਤਾਂ ਤੱਕ ਪਹੁੰਚਾਈ ਜਾਵੇਗੀ ਰਾਹਤ ਸਮੱਗਰੀ

21

August

2019

ਜਲੰਧਰ: ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਜਲੰਧਰ ਦੇ ਕਈ ਪਿੰਡਾਂ ‘ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਕਈ ਲੋਕ ਪਾਣੀ ‘ਚ ਰੁੜ ਚੁੱਕੇ ਹਨ, ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਅਤੇ ਸੁਰੱਖਿਆ ਟੀਮਾਂ ਲਗਾਤਾਰ ਕੰਮ ‘ਚ ਜੁਟੀਆਂ ਹੋਈਆਂ ਹਨ। ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ। ਇਸੇ ਲੜੀ ‘ਚ ਫੌਜ ਦੇ 3 ਹੈਲੀਕਾਪਟਰਾਂ ਵੱਲੋਂ 50 ਪਿੰਡਾਂ ‘ਚ ਫਸੇ ਲੋਕਾਂ ਲਈ 36 ਹਜ਼ਾਰ ਪਰੌਂਠੇ, ਪਾਣੀ ਅਤੇ ਸੁੱਕੀ ਸਮੱਗਰੀ ਦੇ 18 ਹਜ਼ਾਰ ਪੈਕੇਟ ਭੇਜੇ ਜਾ ਰਹੇ ਹਨ।ਮਿਲੀ ਜਾਣਕਾਰੀ ਮੁਤਾਬਕ 50 ਪਿੰਡਾਂ ਦੇ ਲੋਕਾਂ ਤੱਕ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦੇ ਜ਼ਰੀਏ ਰਾਹਤ ਸਮੱਗਰੀ ਨੂੰ ਏਅਰਡਰੋਪ ਕੀਤਾ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਨੂੰ ਫੌਜ ਦੇ 3 ਹੈਲੀਕਾਪਟਰ ਮਿਲੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਤਲੁਜ ਦਰਿਆ ਨੇ ਹਲਕਾ ਸ਼ਾਹਕੋਟ ਅਤੇ ਲੋਹੀਆਂ ਖਾਸ ਦੇ ਪਿੰਡਾਂ ‘ਚ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਹੁਣ ਤਕ ਭੂਤਸਾਰੇ ਲੋਕ ਬੇਘਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਜੇਕਰ ਪਾਣੀ ਦਾ ਪੱਧਰ ਨਾ ਘਟਿਆ ਤਾਂ ਇਸ ਇਲਾਕੇ ‘ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।