Arash Info Corporation

ਕਸ਼ਮੀਰ ਘਾਟੀ 'ਚ ਸ਼ਾਂਤੀ ਨਾਲ ਪੜ੍ਹੀ ਗਈ ਬਕਰੀਦ ਦੀ ਨਮਾਜ਼- ਗ੍ਰਹਿ ਮੰਤਰਾਲੇ

12

August

2019

ਨਵੀਂ ਦਿੱਲੀ, - ਜੰਮੂ-ਕਸ਼ਮੀਰ ਸਮੇਤ ਦੇਸ਼ ਭਰ 'ਚ ਅੱਜ ਈਦ-ਉਲ-ਅਜ਼ਹਾ ਭਾਵ ਕਿ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਅਨੰਤਨਾਗ, ਬਾਰਾਮੂਲਾ, ਬਡਗਾਮ, ਬਾਂਦੀਪੋਰਾ ਆਦਿ ਜ਼ਿਲ੍ਹਿਆਂ 'ਚ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਸਾਰੀਆਂ ਸਥਾਨਕ ਮਸਜਿਦਾਂ 'ਚ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਸ਼ਾਂਤੀਪੂਰਵਕ ਢੰਗ ਨਾਲ ਨਮਾਜ਼ ਪੜ੍ਹੀ ਗਈ। ਬੁਲਾਰੇ ਮੁਤਾਬਕ ਬਾਰਾਮੂਲਾ ਦੀ ਜਾਮੀਆ ਮਸਜਿਦ 'ਚ ਲਗਭਗ 10,000 ਲੋਕਾਂ ਨੇ ਨਮਾਜ਼ ਅਦਾ ਕੀਤੀ।