ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੁਸਲਿਮ ਭਾਈਚਾਰੇ ਨੇ ਮਨਾਈ ਈਦ (ਤਸਵੀਰਾਂ)

12

August

2019

ਮਲੇਰਕੋਟਲਾ: ਅੱਜ ਦੇਸ਼ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋ ਈਦ ਉਲ-ਜੂਹ (ਬਕਰੀਦ) ਦਾ ਤਿਉਹਾਰ ਬੜੇ ਸਰਧਾ ਭਾਵਨਾ ਨਾਲ ਮਨਾਈਆ ਗਿਆ।ਇਸ ਦੇ ਮੱਦੇਨਜਰ ਅੱਜ ਪੰਜਾਬ ਦੇ ਬਹੁ ਗਿਣਤੀ ਵਾਲੇ ਸਹਿਰ ਮਲੇਰਕੋਟਲਾ ਵਿੱਚ ਵੀ ਹਜ਼ਾਰਾਂ ਲੋਕਾ ਵੱਲੋ ਈਦ ਦੀ ਨਮਾਜ਼ ਏਸ਼ੀਆ ਦੀ ਸਭ ਤੋ ਵੱਡੀ ਈਦਗਾਹ ਵਿਖੇ ਅਦਾ ਕੀਤੀ ਗਈ ਅਤੇ ਦੁਆ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਇਲਾਕਿਆਂ ਬਠਿੰਡਾ, ਪਟਿਆਲਾ,ਲੁਧਿਆਣਾ, ਜਲੰਧਰ ਅਤੇ ਸ੍ਰੀ ਫਤਹਿਗੜ੍ਹ ‘ਚ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ। ਤੁਹਾਨੂੰ ਦੱਸ ਦਈਏ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸਥਿਤ ਰੋਜ਼ਾ ਸਰੀਫ ਵਿਖੇ ਈਦ ਦਾ ਤਿਉਂਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਇੱਕਤਰ ਹੋ ਕੇ ਨਮਾਜ਼ ਅਦਾ ਕੀਤੀ ਗਈ ਤੇ ਇਕ ਦੂਜੇ ਦੇ ਗਲੇ ਲਗ ਕੇ ਮੁਬਾਰਕਬਾਦ ਵੀ ਦਿੱਤੀ ਗਈ। ਇਸ ਦੇ ਨਾਲ ਹੀ ਬਸੀ ਪਠਾਣਾ, ਮੰਡੀ ਗੋਬਿੰਦਗੜ੍ਹ ਤੇ ਅਮਲੋਹ ਵਿਖੇ ਈਦ ਦਾ ਤਿਉਂਹਾਰ ਮਨਾਇਆ ਗਿਆ। ਇਸ ਮੌਕੇ ‘ਤੇ ਜਿੱਥੇ ਮੁਸਲਿਮ ਸਮਾਜ ਦੇ ਲੋਕਾਂ ਨੇ ਈਦਗਾਹਾਂ ਵਿਚ ਜਾ ਕੇ ਨਮਾਜ਼ ਅਦਾ ਕੀਤਾ, ਉਥੇ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਵੀ ਲੋਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਈਦ ਦੀ ਮੁਬਾਰਕਬਾਦ ਦਿੱਤੀ।