ਵਿਦੇਸ਼ ਮੰਤਰੀ ਐਸ.ਜੈਸ਼ੰਕਰ ਚੀਨ ਦੌਰੇ ‘ਤੇ, ਉਪ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

12

August

2019

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਿੰਨ ਦਿਨੀਂ ਚੀਨ ਦੌਰੇ ‘ਤੇ ਹਨ। ਜਿਸ ਦੌਰਾਨ ਉਹਨਾਂ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ (Wang Qishan) ਨਾਲ ਮੁਲਾਕਾਤ ਕੀਤੀ। ਆਪਣੀ ਸ਼ੁਰੂਆਤੀ ਟਿੱਪਣੀ ਵਿਚ ਜੈਸ਼ੰਕਰ ਨੇ ਕਿਹਾ,”ਅਸੀਂ 2 ਸਾਲ ਪਹਿਲਾਂ ਅਸਤਾਨਾ ਵਿਚ ਇਕ ਆਮ ਸਹਿਮਤੀ ‘ਤੇ ਪਹੁੰਚੇ ਸੀ ਕਿ ਅਜਿਹੇ ਸਮੇਂ ਵਿਚ ਜਦੋਂ ਦੁਨੀਆ ਵਿਚ ਪਹਿਲਾਂ ਤੋਂ ਵੱਧ ਅਨਿਸ਼ਚਿਤਤਾ ਹੈ ਸਾਡੇ ਸੰਬੰਧ ਸਥਿਰਤਾ ਦੇ ਪ੍ਰਤੀਕ ਹੋਣੇ ਚਾਹੀਦੇ ਹਨ। ”ਬਾਅਦ ਵਿਚ ਜੈਸ਼ੰਕਰ ਨੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਕੀਤੀ। ਇਸ ਮਗਰੋਂ ਇਕ ਵਫਦ ਪੱਧਰੀ ਬੈਠਕ ਹੋਈ। ਪੀ.ਐੱਮ. ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚ ਹੋਈ ਸਿਖਰ ਬੈਠਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ,”ਵੁਹਾਨ ਸਿਖਰ ਸੰਮੇਲਨ ਦੇ ਬਾਅਦ ਅੱਜ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਤੁਹਾਨੂੰ ਦੱਸ ਦਈਏ ਕਿ ਜੈਸ਼ੰਕਰ ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸੰਪਰਕ ‘ਤੇ ਭਾਰਤ-ਚੀਨ ਉੱਚ ਪੱਧਰੀ ਪ੍ਰਣਾਲੀ ਦੀ ਦੂਜੀ ਬੈਠਕ ਦੀ ਸਹਿ ਪ੍ਰਧਾਨਗੀ ਕਰਨ ਲਈ ਚੀਨ ਪਹੁੰਚੇ ਹਨ।