Arash Info Corporation

ਲੁਧਿਆਣਾ ਵਿਖੇ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ

07

August

2019

ਲੁਧਿਆਣਾ, 7 ਅਗਸਤ - ਅੱਜ ਸਵੇਰੇ ਸਰਦਾਰ ਨਗਰ 'ਚ ਸਥਿਤ ਇੱਕ ਹੌਜ਼ਰੀ ਫ਼ੈਕਟਰੀ ਦੀ ਤੀਜੀ ਮੰਜ਼ਲ 'ਤੇ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵਲੋਂ ਅੱਗ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ 'ਚ ਕੰਮ ਕਰਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਤੀਜੀ ਮੰਜ਼ਲ 'ਤੇ ਗੋਦਾਮ ਅਤੇ ਕੁਝ ਮਸ਼ੀਨਾਂ ਸਨ। ਅੱਗ ਲੱਗਣ ਤੋਂ ਬਾਅਦ ਇੱਥੇ ਕੰਮ ਕਰਦੇ ਕੁਝ ਕਰਮਚਾਰੀ ਥੱਲੇ ਆ ਗਏ ਪਰ ਛੱਤ 'ਤੇ ਗਏ ਕਈ ਕਰਮਚਾਰੀ ਉੱਥੇ ਫਸ ਗਏ। ਇਨ੍ਹਾਂ ਸਾਰਿਆਂ ਨੂੰ ਪੌੜੀ ਰਾਹੀਂ ਨਾਲ ਲੱਗਦੀ ਇਮਾਰਤ 'ਤੇ ਸਹੀ ਸਲਾਮਤ ਉਤਾਰ ਲਿਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।