Petrol-Diesel ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਕੀਮਤ

01

July

2019

ਨਵੀਂ ਦਿੱਲੀ : ਅੱਜ ਸੋਮਵਾਰ 1 ਜੁਲਾਈ ਨੂੰ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅੱਜ ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ 'ਚ ਪੈਟਰੋਲ 4-7 ਪੈਸੇ ਤੇ ਡੀਜ਼ਲ 5-8 ਪੈਸੇ ਤਕ ਮਹਿੰਗਾ ਹੋਇਆ ਹੈ। ਜੇ ਤੁਸੀਂ ਆਪ ਪੈਟਰੋਲ-ਡੀਜ਼ਲ ਭਰਵਾਉਣ ਜਾ ਰਹੇ ਹੋ ਤਾਂ ਪਹਿਲਾਂ ਜਾਣੋ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਕਿਹੜੀ ਕੀਮਤ 'ਤੇ ਵਿਕ ਰਿਹਾ ਹੈ ਤੇ ਡੀਜ਼ਲ ਕਿਹੜੀ ਕੀਮਤ 'ਤੇ। ਇੰਡੀਅਨ ਆਇਲ ਵੈੱਬਸਾਈਟ ਮੁਤਾਬਿਕ , ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 7 ਪੈਸੇ ਮੰਹਿਗਾ ਹੋ ਕੇ 70.44 ਰੁਪਏ ਪ੍ਰਤੀ ਲੀਟਰ ਉੱਥੇ ਡੀਜ਼ਲ 8 ਪੈਸੇ ਮਹਿੰਗਾ ਹੋ ਕੇ 64.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਐਤਵਾਰ ਦੇ ਮੁਕਾਬਲੇ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੋਂ ਪੈਟਰੋਲ 4 ਪੈਸੇ ਮਹਿੰਗਾ ਹੋ ਕੇ 72.67 ਰੁਪਏ ਪ੍ਰਤੀ ਲੀਟਰ, ਉੱਥੇ ਡੀਜ਼ਲ 5 ਪੈਸੇ ਮਹਿੰਗਾ ਹੋ ਕੇ 66.16 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਐਤਵਾਰ ਦੇ ਮੁਕਾਬਲਤਾਨ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। ਇਸੇ ਤਰ੍ਹਾਂ ਮੁੰਬਈ 'ਚ ਪੈਟਰੋਲ 5 ਪੈਸੇ ਮਹਿੰਗਾ ਹੋ ਕੇ 76.11 ਰੁਪਏ ਪ੍ਰਤੀ ਲੀਟਰ ਉੱਥੇ ਡੀਜ਼ਲ 6 ਪੈਸੇ ਮਹਿੰਗਾ ਹੋ ਕੇ 67.36 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੰਜਾਬ ਦੀ ਗੱਲ਼ ਕਰੀਏ ਤਾਂ ਜਲੰਧਰ 'ਚ ਪੈਟਰੋਲ ਦੀ ਕੀਮਤ 70.42 ਰੁਪਏ ਪ੍ਰਤੀ ਲੀਟਰ, ਲੁਧਿਆਣਾ 'ਚ 70.79 ਰੁਪਏ ਤੇ ਚੰਡੀਗੜ੍ਹ 'ਚ 66.58 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।