Arash Info Corporation

ਮਾਂ ਦਿਵਸ 'ਤੇ 'ਆਇਰਨ ਲੇਡੀ' ਜੁੜਵਾ ਬੱਚੀਆਂ ਦੀ ਬਣੀ ਮਾਂ

13

May

2019

ਚੰਡੀਗੜ੍ਹ, 13 ਮਈ 2019 - ਮਣੀਪੁਰ ਦੀ ਆਇਰਨ ਲੇਡੀ ਕਹੀ ਜਾਣ ਵਾਲੀ ਆਈਰੋਮ ਸ਼ਰਮੀਲਾ ਨੇ 'ਮਦਰਜ਼ ਡੇ' (ਮਾਂ ਦਿਵਸ) 'ਤੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਸ਼ਰਮੀਲਾ ਨੇ ਬੰਗਲੁਰੂ ਦੇ ਕਲਾਊਡਨਾਈਨ ਹਸਪਤਾਲ 'ਚ ਦੋ ਧੀਆਂ ਨੂੰ ਜਨਮ ਦਿੱਤਾ। ਸ਼ਰਮੀਲਾ ਤੇ ਉਸਦੇ ਬ੍ਰਿਟਿਸ਼ ਨਾਗਰਿਕ ਪਤੀ ਨੇ ਆਪਣੀਆਂ ਧੀਆਂ ਦਾ ਨਾਮ ਨਿਕਸ ਸਾਕਸ਼ੀ ਤੇ ਆਰਮਨ ਤਾਰਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਆਈਰੋਮ ਸ਼ਰਮੀਲਾ ਨੇ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ (ਏਐਫਐਸਪੀਏ) ਦੇ ਖਿਲਾਫ 16 ਸਾਲਾਂ ਲਈ ਭੁੱਖ ਹੜਤਾਲ ਕੀਤੀ, ਜਿਸ ਕਾਰਨ ਉਹ ਦੁਨੀਆ ਭਰ ਵਿਚ ਮਣੀਪੁਰ ਦੀ ਆਇਰਨ ਲੇਡੀ ਵਜੋਂ ਜਾਣੀ ਜਾਣ ਲੱਗੀ। 46 ਸਾਲਾ ਆਈਰੋਮ ਅਗਸਤ 2016 ਵਿਚ ਭੁੱਖ ਹੜਤਾਲ ਤੋੜਨ ਤੋਂ ਬਾਅਦ ਕੋਡਾਈਕਨਾਲ ਚਲੀ ਗਈ ਸੀ ਤੇ ਪਿਛਲੇ ਸਾਲ ਪ੍ਰੈਗਨੈਂਸੀ ਤੋਂ ਬਾਅਦ ਬੰਗਲੌਰ ਚਲੀ ਗਈ ਸੀ।