ਮੁਹਾਲੀ ਜ਼ਿਲ੍ਹੇ ’ਚ ਖਰੜ ਦੇ ਵਿਦਿਆਰਥੀ ਛਾਏ

09

May

2019

ਖਰੜ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਖਰੜ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਨਤੀਜਿਆਂ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਤਮੰਨਾ ਨੇ 98.31 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਹਰਪ੍ਰੀਤ ਕੌਰ ਤੇ ਕਰਨ ਨੇ 97.85 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਕਰਮ ਪਬਲਿਕ ਹਾਈ ਸਕੂਲ ਖਰੜ ਦੀ ਵਿਦਿਆਰਥਣ ਸਿਮਰਨ ਨੇ ਵੀ 97.85 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਦਾ ਮੁੂੰਹ ਮਿੱਠਾ ਕਰਵਾਇਆ। ਪਿੰਜ ਰੁੜਕੀ ਪੁਖਤਾ ਦੀ ਤਮੰਨਾ ਦੇ ਪਿਤਾ ਸੁਦੇਸ਼ ਕੁਮਾਰ ਅਤੇ ਮਾਤਾ ਅੰਜੂ ਰਾਣੀ ਨੇ ਦੱਸਿਆ ਕਿ ਉਸ ਨੇ ਨਾਨ ਮੈਡੀਕਲ ਵਿੱਚ ਦਾਖਲਾ ਲੈ ਲਿਆ ਹੈ ਤੇ ਉਹ ਆਈਪੀਐੱਸ ਅਫਸਰ ਬਣਨਾ ਚਾਹੁੰਦੀ ਹੈ। ਇਸੇ ਸਕੂਲ ਦੀ ਦੂਜੇ ਨੰਬਰ ’ਤੇ ਆਉਣ ਵਾਲੀ ਹਰਪ੍ਰੀਤ ਕੌਰ ਦੇ ਪਿਤਾ ਹਰਜਿੰਦਰ ਕੌਰ ਅਤੇ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨਾਨ ਮੈਡੀਕਲ ਰੱਖ ਕੇ ਅਧਿਆਪਕ ਬਣਨ ਦੀ ਚਾਹਵਾਨ ਹੈ। ਇਸੇ ਤਰ੍ਹਾਂ ਕਰਨ ਦੇ ਪਿਤਾ ਭੁਪਿੰਦਰ ਕੁਮਾਰ ਅਤੇ ਮਾਤਾ ਸੀਮਾ ਰਾਣੀ ਅਤੇ ਖਰੜ ਵਾਸੀ ਸਿਮਰਨ ਦੇ ਪਿਤਾ ਸੁਭਾਸ਼ ਕੁਮਾਰ ਅਤੇ ਮਾਤਾ ਨੀਸ਼ਾ ਨੇ ਬੱਚਿਆਂ ਦੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਈ। ਵਿਕਰਮ ਪਬਲਿਕ ਸਕੂਲ ਦੀ ਪ੍ਰਿੰਸੀਪਲ ਸੀਮਾ ਸ਼ਰਮਾ ਨੇ ਸਿਮਰਨ ਦੀ ਕਾਮਯਾਬੀ ਉਸ ਨੂੰ 5100 ਰੁਪਏ ਦਾ ਸ਼ਗਨ ਦਿੱਤਾ ਅਤੇ ਖੁਸ਼ੀ ਵਿੱਚ ਸਕੂਲ ਵਿਚ ਵੀਰਵਾਰ ਨੂੰ ਛੁੱਟੀ ਕਰ ਦਿੱਤੀ। ਖਾਲਸਾ ਸਕੂਲ ਦੀ ਕਰਮਜੀਤ ਸਿੰਘ ਤੀਜੇ ਸਥਾਨ ’ਤੇ।