ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਸਨ ਰੀਡਰ ਚੰਨ ਸਿੰਘ

30

April

2019

ਗੁਰੂ ਹਰਸਹਾਏ /ਫਿਰੋਜ਼ਪੁਰ 30 ਅਪਰੈਲ : ਵੱਖ - ਵੱਖ ਸੀਨੀਅਰ ਆਈ ਏ ਐੱਸ , ਪੀ ਸੀ ਐੱਸ ਅਤੇ ਜੁਡੀਸ਼ਰੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਰੀਡਰ ਚੰਨ ਸਿੰਘ ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਮੰਨੇ ਜਾਂਦੇ ਰਹੇ ਹਨ । ਉਨ੍ਹਾਂ ਦਾ ਜਨਮ ਪਿਤਾ ਸਰਦਾਰ ਹਰ ਸਿੰਘ ਮਾਤਾ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਹਮਣੀ ਵਾਲਾ ਵਿਖੇ ਹੋਇਆ । ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਸਿਵਲ ਪ੍ਰਸ਼ਾਸਨ ਵਿੱਚ ਹੋਈ । ਇੱਥੇ ਕੰਮ ਕਰਦਿਆਂ ਉਨ੍ਹਾਂ ਵੱਖ - ਵੱਖ ਆਈ ਏ ਐੱਸ ਪੀ ਸੀ ਐੱਸ ਅਧਿਕਾਰੀਆਂ ਨਾਲ ਲੰਬਾ ਸਮਾਂ ਕੰਮ ਕੀਤਾ । ਉਨ੍ਹਾਂ ਵੱਲੋਂ ਪ੍ਰਾਪਤ ਕੀਤੀ ਐੱਲ ਐੱਲ ਬੀ ਦੀ ਪੜ੍ਹਾਈ ਅਤੇ ਮਾਲ ਵਿਭਾਗ ਦੇ ਕੰਮ ਪ੍ਰਤੀ ਰੁਚੀ ਕਾਰਨ ਅਹਿਮ ਮੌਕਿਆਂ ਤੇ ਉਨ੍ਹਾਂ ਦਾ ਮਸ਼ਵਰਾ ਵਿਭਾਗ ਵੱਲੋਂ ਲਿਆ ਜਾਂਦਾ । ਲੰਬਾ ਸਮਾਂ ਉਨ੍ਹਾਂ ਰੀਡਰ ਐਸ ਡੀ ਐਮ ਜਲਾਲਾਬਾਦ ਵਜੋਂ ਕੰਮ ਕੀਤਾ । ਅਹਿਲਮਦ ਫਾਜ਼ਿਲਕਾ ਅਤੇ ਹੁਣ ਉਹ ਪਿਛਲੇ ਦਸ ਸਾਲਾਂ ਤੋਂ ਰੀਡਰ ਐਸ ਡੀ ਐਮ ਗੁਰੂਹਰਸਹਾਏ ਵਜੋਂ ਕੰਮ ਕਰ ਰਹੇ ਸਨ । ਸੀ ਸਿਬਨ ਆਈ ਏ ਐੱਸ , ਵੀ ਕੇ ਤਿਵਾੜੀ ਸੰਜੇ , ਪੋਪਲੀ ਪੀ ਸੀ ਅੱਸ , ਡੀ ਕੇ ਤਿਵਾੜੀ ਆਈ ਏ ਐੱਸ , ਸੰਜੇ ਪੋਪਲੀ ਪੀ ਸੀ ਐੱਸ , ਵਿਮਲ ਸੇਤੀਆ ਆਈ ਏ ਐਸ ,ਪਾਲ ਸਿੰਘ ਗਿੱਲ ਪੀ ਸੀ ਐੱਸ , ਵਿਕਾਸ ਪ੍ਰਤਾਪ ਆਈ ਏ ਐੱਸ , ਚਰਨਦੀਪ ਸਿੰਘ , ਹਰਦੀਪ ਸਿੰਘ ਅਤੇ ਕੁਲਦੀਪ ਬਾਵਾ ਪੀ ਸੀ ਅੈੱਸ ਆਦਿ ਅਧਿਕਾਰੀਆਂ ਨਾਲ ਉਨ੍ਹਾਂ ਵੱਖ - ਵੱਖ ਸੀਟਾਂ ਤੇ ਕੰਮ ਕੀਤਾ । ਉਹ ਹੁਣ ਰੀਡਰ ਐੱਸ ਡੀ ਐੱਮ ਗੁਰੂਹਰਸਹਾਏ ਅਤੇ ਰਜਿਸਟ੍ਰੇਸ਼ਨ ਕਲਰਕ ਵਜੋਂ ਕੰਮ ਕਰ ਰਹੇ ਸਨ । ਪਰਿਵਾਰਕ ਜੀਵਨ ਵਿੱਚ ਉਹਨਾਂ ਦਾ ਵਿਆਹ ਸੱਤਪਾਲ ਕੌਰ ਨਾਲ ਹੋਇਆ । ਪਰਿਵਾਰ ਵਿੱਚ ਉਨ੍ਹਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ ਜੋ ਕਿ ਪੂਰੀ ਤਰ੍ਹਾਂ ਸਥਾਪਤ ਹਨ । ਅੱਜ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ । ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਵੀ ਵਿਦਾਇਗੀ ਮੌਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।