ਬ੍ਰੇਕਿੰਗ : ਵਪਾਰੀ ਸੁਮਨ ਮੁਟਨੇਜਾ ਦਾ ਕਤਲ ਕੇਸ ਸੁਲਝਾਇਆ - 5 ਮੈਂਬਰੀ ਕਾਤਲ ਗੈਂਗ ਕ਼ਾਬੂ

22

April

2019

ਜਲਾਲਾਬਾਦ/ ਫ਼ਾਜ਼ਿਲਕਾ 23 ਅਪ੍ਰੈਲ ਜਲਾਲਾਬਾਦ ਤੋਂ ਅਗਵਾ ਕਰਕੇ ਕਤਲ ਕੀਤੇ ਗਏ ਵਪਾਰੀ ਸੁਮਨ ਮੁਟਨੇਜਾ ਦੇ ਕਤਲ ਕਾਂਡ ਦੇ ਦੋਸ਼ੀਆਂ ਤੱਕ ਪੁਲਿਸ ਪੁੱਜ ਗਈ ਹੈ । ਪਰ ਅਤਿ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਗਵਾ ਅਤੇ ਕਤਲ ਕਰਨ ਵਾਲੇ ਗੈਂਗ ਨੂੰ ਕਾਬੂ ਕਰ ਲਿਆ ਹੈ . ਇੱਕ ਸੰਨ੍ਹੀ ਨਾਰੰਗ ਨਾਮ ਦੇ ਵਿਅਕਤੀ ਦਾ ਹੱਥ ਹੋਣ ਦਾ ਸੁਰਾਗ ਮਿਲਿਆ ਹੈ । ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਕਾਤਲਾਂ ਨੂੰ ਗਿਰਫਤਾਰ ਕੀਤਾ ਹੈ । ਇਕ ਸੂਚਨਾ ਅਨੁਸਾਰ ਅਰਨੀਵਾਲਾ ਨਿਵਾਸੀ ਸੰਨੀ ਨਾਰੰਗ ਨਾਮ ਦੇ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਕੱਲ੍ਹ ਸ਼ਾਮ ਨੂੰ ਪੁਲਸ ਨੇ ਆਪਣੀ ਹਿਰਾਸਤ ਵਿੱਚ ਲਿਆ ਸੀ । ਵਸੀਲਿਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਆਪਣੇ ਨਾਲ ਹੋਰ ਸ਼ਾਮਲ ਮੁਜਰਮਾਂ ਦੇ ਨਾਮ ਵੀ ਜਾਂਚ ਟੀਮ ਨੂੰ ਦੱਸੇ ਹਨ । ਫਿਰੌਤੀ ਲੈਣ ਦੇ ਲਾਲਚ ਵਿਚ ਇਸ ਗਰੋਹ ਨੇ ਵਪਾਰੀ ਸੁਮਨ ਮੁਟਨੇਜਾ ਨੂੰ ਅਗਵਾ ਕੀਤਾ ਸੀ । ਪੁਲਿਸ ਵੱਲੋਂ ਸਾਰੇ ਮੁਜਰਮ ਗ੍ਰਿਫ਼ਤਾਰ ਕਰ ਲਏ ਗਏ ਹਨ । ਦੋ ਮੁਜਰਮ ਰਾਜਸਥਾਨ ਨਾਲ ਸਬੰਧਿਤ ਸਨ । ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਕਤਲ ਦੇ ਅਸਲ ਕਾਰਨਾਂ ਅਤੇ ਕਾਤਲਾਂ ਵੱਲੋਂ ਕੀਤੀ ਗਈ ਪੂਰੀ ਕਾਰਵਾਈ ਸਬੰਧੀ ਬਕਾਇਦਾ ਪ੍ਰੈੱਸ ਕਾਨਫ਼ਰੰਸ ਬਾਅਦ ਦੁਪਹਿਰ ਰੱਖੀ ਗਈ ਹੈ ਇਸ ਕਤਲ ਕਾਂਡ ਸਬੰਧੀ ਹੋਰ ਵੇਰਵੇ ਥੋੜ੍ਹੇ ਸਮੇਂ ਵਿੱਚ ਜਾਰੀ ਕੀਤੇ ਜਾ ਰਹੇ ਹਨ ।