ਰਾਏ ਸਿੱਖ ਆਗੂ ਪੂਰਨ ਮੁਜੈਦੀਆ ਦੇ ਪੁੱਤਰ ਦੀ ਸ਼ਾਦੀ ਵਿੱਚ ਸੁਖਬੀਰ ਸਿੰਘ ਬਾਦਲ ਹੋਏ ਸ਼ਾਮਲ

08

April

2019

ਜਲਾਲਾਬਾਦ / ਫਾਜ਼ਿਲਕਾ 8 ਅਪਰੈਲ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਉਘੇ ਰਾਏ ਸਿੱਖ ਆਗੂ ਪੂਰਨ ਚੰਦ ਮੁਜੈਦੀਆ ਦੇ ਸਪੁੱਤਰ ਦੀ ਸ਼ਾਦੀ ਵਿੱਚ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ । ਪੂਰਨ ਮੁਜੈਦੀਆ ਚਾਹੇ ਪਹਿਲਾਂ ਹੀ ਅਕਾਲੀ ਦਲ ਵਿੱਚ ਹਨ ਪਰ ਹੁਣ ਰਾਏ ਸਿੱਖ ਭਾਈਚਾਰੇ ਵਿੱਚ ਸੁਖਬੀਰ ਬਾਦਲ ਦੀ ਸਰਗਰਮੀ ਨੂੰ ਹੁਣ ਸ਼ੇਰ ਸਿੰਘ ਵਾਲਾ ਦੇ ਅਕਾਲੀ ਦਲ ਤੋਂ ਅਲੱਗ ਹੋਣ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ । ਕਰੀਬ ਦਸ ਦਿਨ ਪਹਿਲੇ ਸੁਖਬੀਰ ਸਿੰਘ ਬਾਦਲ ਪਿੰਡ ਬਹਿਕ ਖਾਸ ਵਿੱਚ ਇੱਕ ਹੋਰ ਰਾਏ ਸਿੱਖ ਆਗੂ ਦੇ ਘਰ ਚੱਲ ਰਹੇ ਵਿਆਹ ਸਮਾਗਮ ਤੋਂ ਇੱਕ ਦਿਨ ਪਹਿਲਾਂ ਵਧਾਈ ਦੇਣ ਲਈ ਪੁੱਜੇ ਸਨ । ਪੂਰਨ ਚੰਦ ਮੁਜੈਦੀਆ ਦੇ ਸਪੁੱਤਰ ਤੇਜਿੰਦਰ ਸਿੰਘ ਦਾ ਆਨੰਦ ਕਾਰਜ ਪਿੰਡ ਦਰੋਗਾ ਵਾਸੀ ਜਗਦੀਸ਼ ਸਿੰਘ ਦੀ ਸਪੁੱਤਰੀ ਸੁਰਿੰਦਰ ਕੌਰ ਨਾਲ ਹੋਇਆ । ਸਥਾਨਕ ਹਰਕ੍ਰਿਸ਼ਨ ਗਾਰਡਨ ਵਿੱਚ ਚੱਲ ਰਹੇ ਸਮਾਗਮ ਵਿੱਚ ਜਦ ਸੁਖਬੀਰ ਸਿੰਘ ਬਾਦਲ ਪੁੱਜੇ ਤਾਂ ਉਨਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਵੱਖ - ਵੱਖ ਪਿੰਡਾਂ ਦੇ ਸਰਪੰਚ , ਪੰਚ , ਕੌਾਸਲਰ ਅਤੇ ਅਤੇ ਹੋਰ ਅਹੁਦੇਦਾਰ ਮੌਜੂਦ ਸਨ । ਇੱਥੇ ਵੱਖ - ਵੱਖ ਆਗੂਆਂ ਨੇ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਉਹ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਖੁਦ ਚੋਣ ਲੜਨ ਜਾਂ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇੱਥੋਂ ਚੋਣ ਲੜਾਈ ਜਾਵੇ । ਵਰਨਣਯੋਗ ਹੈ ਕਿ ਲੰਬਾ ਸਮਾਂ ਕਾਂਗਰਸ ਪਾਰਟੀ ਵਿਚ ਕੰਮ ਕਰਨ ਵਾਲੇ ਪੂਰਨ ਚੰਦ ਮੁਜੈਦੀਆ ਕੁਝ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ । ਉਸ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲ ਵੱਲੋਂ ਮਜ਼ੇੈਦੀਆਂ ਨੂੰ ਪਾਰਟੀ ਵਿੱਚ ਪੂਰੀ ਅਹਿਮੀਅਤ ਦਿੱਤੀ ਜਾਂਦੀ ਹੈ । ਇਸ ਮੌਕੇ ਪੂਨਮ ਸਿੰਘ ਅੈਸ ਡੀ ਅੈਮ ਅਬੋਹਰ , ਹਲਕਾ ਇੰਚਾਰਜ ਗੁਰੂਹਰਸਹਾਏ ਸਰਦਾਰ ਵਰਦੇਵ ਸਿੰਘ ਨੋਨੀ ਮਾਨ , ਲਵਲੀ ਕਾਠਪਾਲ , ਸਤਿੰਦਰਜੀਤ ਸਿੰਘ ਮੰਟਾ , ਨਿੱਜੀ ਸਕੱਤਰ ਹੈਪੀ , ਜੈਸਰਤ ਸਿੰਘ ਸੰਧੂ ਵਾਇਸ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ , ਮੋੰਟੂ ਵੋਹਰਾ , ਅਸ਼ੋਕ ਕੁਮਾਰ ਅਨੇਜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸੀਨੀਅਰ ਆਗੂ ਪ੍ਰੇਮ ਕੁਮਾਰ ਵਲੇਚਾ , ਗੁਰਲਾਲ ਸਿੰਘ ਖੜੁੰਜ , ਰਾਜਦੀਪ ਕੌਰ , ਨਰਦੇਵ ਸਿੰਘ ਬੌਬੀ ਮਾਨ , ਸ਼ਿਵ ਤ੍ਰਿਪਾਲਕੇ , ਅੈਡਵੋਕੇਟ ਸਤਨਾਮ ਸਿੰਘ ( ਟਿੰਕੂ ) ਗੁਰਸ਼ਰਨ ਸਿੰਘ ਚਾਵਲਾ , ਲਖਵਿੰਦਰ ਸਿੰਘ ਰੋਹੀਵਾਲਾ , ਜਸਪ੍ਰੀਤ ਸਿੰਘ ਮਾਨ ਪ੍ਰਧਾਨ ਆਈ ਟੀ ਸੈੱਲ ਸ਼੍ਰੋਮਣੀ ਅਕਾਲੀ ਦਲ , ਵਿਮਲ ਸਿਡਾਨਾ , ਹਰਭਜਨ ਕੰਬੋਜ ਸਾਬਕਾ ਸਰਪੰਚ ਲਮੋਚੜ ਕਲਾਂ , ਮਲਕੀਤ ਸਿੰਘ ਹੀਰਾ , ਗੁਰਕਿਰਪਾਲ ਸਿੰਘ ਗਰੇਵਾਲ ਅਧਿਆਪਕ ਆਗੂ ਸੰਦੀਪ ਪੰਧੂ , ਮੁਖਤਿਆਰ ਚੰਦ ਕੰਬੋਜ , ਬੱਬੂ ਜੈਮਲਵਾਲਾ , ਬੂੜ ਸਿੰਘ ਚੇਅਰਮੈਨ, ਮਹਿੰਦਰ ਸਿੰਘ ਕਚੂਰਾ, ਨਰਿੰਦਰ ਸਿੰਘ ਸਵਨਾ, ਰਵੀ ਕੂੱਕੜ, ਸੁਖਵਿੰਦਰ ਸਿੰਘ ਸੱਦਰ , ਮਹਿਤਾਬ ਸਿੰਘ ਸਾਬਕਾ ਵਿਧਾਇਕ , ਕਾਕਾ ਕੰਬੋਜ , ਕੌਸ਼ਲ ਬੂਕ ਤੋਂ ਇਲਾਵਾ ਹੋਰ ਵੀ ਅਹਿਮ ਹਸਤੀਆਂ ਮੌਜੂਦ ਸਨ ।