ਅੰਗਰੇਜੀ ਅਤੇ ਸਮਾਜਿਕ ਸਿੱਖਿਆ ਦੀ ਪੜਾਈ ਨੂੰ ਬਿਹਤਰ ਬਣਾਉਣ ਹਿੱਤ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਆਯੋਜਿਤ

05

April

2019

ਨਵਾਂ ਸ਼ਹਿਰ 05 ਅਪ੍ਰੈਲ 2019 (ਪ.ਪ) ਸਿੱਖਿਆ ਸਕੱਤਰ ਕਿਸਨ੍ਰ ਕੁਮਾਰ ਵਲੋਂ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਆਰੰਭ ਕੀਤੇ ਗਏ "ਪੜੋ ਪੰਜਾਬ ਪੜਾਓ ਪੰਜਾਬ" ਪ੍ਰਾਜੈਕਟ ਤਹਿਤ ਵੱਖ-ਵੱਖ ਵਿਸ਼ਿਆ ਦੀ ਪੜਾਈ ਨੂੰ ਸਰਲ ,ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਆਂ ਸਿੱਖਣ-ਸਿਖਾਉਣ ਵਿਧੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ।ਇਨਾ੍ਹ ਨਵੀਆਂ ਵਿਧੀਆਂ ਅਤੇ ਤਕਨੀਕਾਂ ਬਾਰੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ (ਅੰਗਰੇਜੀ ਅਤੇ ਸਮਾਜਿਕ ਸਿੱਖਿਆ) ਨਾਲ ਜੁੜੇ ਜਿਲਾ੍ਹ ਅਤੇ ਬਲਾਕ ਕੋਆਰਡੀਨੇਟਰਸ ਨੂੰ ਜਾਣਕਾਰੀ ਦੇਣ ਲਈ ਡਿਪਟੀ ਡਾਇਕਰੈਟਰ ਜਰਨੈਲ ਸਿੰਘ ਕਾਲੇਕੇ ਅਤੇ ਸਟੇਟ ਕੋਆਰਡੀਨੇਟਰ ਹਰਪ੍ਰੀਤ ਕੌਰ ਦੀ ਯੋਗ ਅਗੁਵਾਈ ਹੇਠ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਦੇ ਡੀ. ਐਮ/ ਬੀ ਐਮ ਨੂੰ ਤਿੰਨ ਦਿਨਾਂ ਰਾਜ ਪੱਧਰੀ ਟ੍ਰੇਨਿੰਗ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਰਿੰਗ ਕਾਲੇਜ ਫਤਿਹਗੜ੍ਹ ਸਾਹਿਬ ਵਿਖੇ ਲਗਾਈ ਗਈ। ਇਸ ਟ੍ਰੇਨਿੰਗ ਦਾ ਮੁੱਖ ਮੰਤਵ ਸੈਸਨ ੨੦੧੯-੨੦ ਦੋਰਾਨ ਅਧਿਆਪਕਾਂ ਦੀ ਸਿਖਲਾਈ ਪ੍ਰੋਗਰਾਮ ਨੂੰ ਸੁਚਾਰੁ ਢੰਗ ਨਾਲ ਚਲਾaਣਾ ਹੈ। ਸਟੇਟ ਕੋਆਰਡੀਨੇਟਰ ਹਰਪ੍ਰੀਤ ਕੌਰ ਨੇ ਦਸਿਆ ਕਿ ਇਹ ਤਿੰਨ ਦਿਨਾ ਟ੍ਰੇਨਿੰਗ ਦੌ ਗਰੂਪਾਂ ਵਿਚ ਲਗਾਈ ਗਈ। ਪਹਿਲੇ ਗਰੂੱਪ ਵਿਚ ਅਮ੍ਰਿਤਸਰ, ਬਠਿਡਾਂ, ਮੁਕਤਸਰ ਸਾਹਿਬ , ਮੋਗਾ, ਫਿਰੋਜਪੁਰ ਅਤੇ ਫਤਿਹਗੜ੍ਹ ਸਾਹਿਬ ਦੀ ਲਗਾਈ ਗਈ। ਦੁਸਰੇ ਗਰੁਪ ਵਿਚ ਗੁਰਦਾਸਪੁਰ ,ਹੁਸਿਆਰਪੁਰ , ਰੂਪ ਨਗਰ, ਤਰਨਤਾਰਨ ਅਤੇ ਫਰੀਦਕੋਟ ਜਿਲ੍ਹੇ ਦੇ ਡੀ.ਐਮ.ਅਤੇ ਬੀ.ਐਮ.ਦੀ ਟ੍ਰੇਨਿੰਗ ਲਗਾਈ ਗਈ।ਪੰਜਾਬ ਦੇ ਬਾਕੀ ਜਿਲ੍ਹਿਆ ਦੇ ਡੀ.ਐਮ/ਬੀ.ਐਮ. (ਅੰਗਰੇਜੀ ਅਤੇ ਸਮਾਜਿਕ ਸਿੱਖਿਆ) ਦੀ ਟ੍ਰੇਨਿੰਗ ਦਾ ਦੂਜਾ ਗੇੜ ੪ ਅਪ੍ਰੈਲ ਨੂੰ ਆਰੰਭ ਹੋਇਆ। ਇਹ ਟ੍ਰੇਨਿੰਗ ਪੁਰੀ ਤਰਾਂ ਨਾਲ ਵਿਸਾ ਵਸਤੂ ਤੇ ਆਧਾਰਿਤ ਹੈ। ਇਸ ।ਟ੍ਰੇਨਿੰਗ ਵਰਕਸ਼ਾਪ ਦੌਰਾਨ ਰਿਸੋਰਸ ਪਰਸਨਜ:- ਸੁਮੀਰ ਸ਼ਰਮਾ,ਸੁਰਜੀਤ ਸ਼ਰਮਾ, ਨਵਨੀਤ ਕੋਰ, ਸੁਪ੍ਰਿਤੀ ਬਾਗਲਾ, ਪਰਮਿਦੰਰ ਕੌਰ ,ਵਰਿੰਦਰ ਕੌਰ,ਰਕੇਸ਼ ਗਰਗ,ਗੌਤਮ ਗੌੜ,ਸੁਬੋਧ ਵਰਮਾ,ਦਵਿੰਦਰ ਸ਼ਰਮਾ,ਨਿਖਿਲੇਸ਼,ਚੰਦਰ ਸ਼ੇਖਰ,ਰਚਨਾ,ਦੀਪਕ,ਰਾਜੇਸ਼ ਸ਼ੈਲੀ,ਬਲਜਿੰਦਰ ਸਿੰਘ ਨਰਿੰਦਰ ਸਿੰਘ ਬਿਸ਼ਟ ਡੀ.ਐਮ ਗੁਰਦਾਸਪੁਰ ,ਵਿਸਾ ਮਾਹਿਰ ਸਿਖਿਆ ਸੁਧਾਰ ਟੀਮ ਮੈੰਬਰ ਕਮਲਜੀਤ , ਵਰਿੰਦਰ ਬੰਗਾ ਡੀ. ਐਮ ਅਗੰਰੇਜੀ /ਸ ਸ ਜਸਵਿੰਦਰ ਕੌਰ ਅਮ੍ਰਿਤਸਰ ,ਅਨਿਲ ਕੁਮਾਰ ਫਿਰੋਜਪੁਰ, ਗੁਰਮੇਲ ਸਿੰਘ ਮੁਕਤਸਰ ਸਾਹਿਬ, ਸੁਖਜਿੰਦਰ ਸਿੰਘ ਅਤੇ ਸੁੱਖਰਾਜ ਕੌਰ ਤਰਨਤਾਰਨ ਨੇ ਅੰਗਰੇਜੀ ਅਤੇ ਸਾਮਜਿਕ ਸਿੱਖਿਆ ਵਿਸ਼ਿਆ ਦੀ ਪੜਾਈ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆ ਵਿਧੀਆਂ ਅਤੇ ਤਕਨੀਕਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਨੂੰ ਵਿਕਸਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਗਤੀਵਿਧੀਆ ਜਿਵੇਂ ਕਿ ਰੋਲ ਪਲੇ, ਕੁਇਜ ਮੁਕਾਬਲੇ, ਵਿਦਿਅਕ ਯਾਤਰਾਵਾਂ ,ਨਕਸ਼ਿਆ ਦਾ ਅਭਿਆਸ, ਸ਼ਬਦ ਭੰਡਾਰ ਵਿੱਚ ਵਾਧਾ ,ਸੁਣਨ-ਬੋਲਣ,ਲਿਖਣ-ਪੜਣ ਦੀ ਕੁਸ਼ਲਤਾ ਵਿਕਿਸਿਤ ਕਰਨਾ ਆਦਿ ਗਤੀਵਿਧੀਆ ਨੂੰ ਜਮਾਤਾ ਵਿੱਚ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਾਈ। ਇਸ ਮੋਕੇ ਤੇ ਸਟੇਟ ਰਿਸੋਰਸ ਪਰਸਨ ਤੌ ਇਲਾਵਾ ਆਦਿ ਹਾਜਰ ਸਨ।