Arash Info Corporation

ਕਾਂਗਰਸ ਤੇ ਭਾਜਪਾ ਨੇ ਹਮੇਸ਼ਾ ਝੂਠੇ ਵਾਅਦੇ ਕਰਕੇ ਦੇਸ਼ ਦੀ ਸੱਤਾ ਹਥਿਆਈ - ਚੌਧਰੀ ਖੁਸ਼ੀ ਰਾਮ

04

April

2019

ਫਗਵਾੜਾ 4 ਅਪ੍ਰੈਲ (ਪ.ਪ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਗਠਜੋੜ ਦੇ ਸਾਂਝੇ ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਵਿਧਾਨਸਭਾ ਹਲਕਾ ਫਗਵਾੜਾ ਦੇ ਵੱਖ ਵੱਖ ਪਿੰਡਾਂ ਵਿਚ ਵੋਟਰਾਂ ਅਤੇ ਸਪੋਰਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਤੁਫਾਨੀ ਦੌਰਾ ਕੀਤਾ। ਇਸ ਦੌਰਾਨ ਉਹਨਾਂ ਚਾਚੋਕੀ ਕਲੋਨੀ, ਨੰਗਲ ਖੇੜਾ, ਜਗਤਪੁਰ ਜੱਟਾਂ, ਸੁੰਨੜਾਂ ਰਾਜਪੂਤਾਂ, ਮਾਨਾਂਵਾਲੀ, ਮੇਹਟਾਂ, ਚੱਕ ਹਕੀਮ, ਪੰਡੋਰੀ ਅਤੇ ਬਰਨਾ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵੋਟਰਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਹੈ। ਜਨਤਾ ਨਾਲ ਕੀਤੇ ਵਾਅਦਿਆਂ ਨੂੰ ਇਹਨਾਂ ਪਾਰਟੀਆਂ ਨੇ ਕਦੇ ਵੀ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਦੇਸ਼ ਆਜਾਦੀ ਦੇ 70 ਸਾਲ ਬਾਅਦ ਵੀ ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਜਾਤ-ਪਾਤ ਅਤੇ ਨਸ਼ਿਆਂ ਦੀ ਗਿਰਫਤ ਵਿਚ ਹੈ ਜਿਸ ਲਈ ਦੇਸ਼ ਤੇ ਸਭ ਤੋਂ ਵੱਧ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਮੌਜੂਦਾ ਐਨ.ਡੀ.ਏ. ਸਰਕਾਰ ਜਿੰਮੇਵਾਰ ਹੈ। ਉਹਨਾਂ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਵਾਰ ਬਸਪਾ ਨੂੰ ਮੋਕਾ ਦਿੱਤਾ ਜਾਵੇ ਤਾਂ ਜੋ ਭੈਣ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਇਸ ਮੌਕੇ ਬੀਬੀ ਰਚਨਾ ਦੇਵੀ, ਡਾ. ਸੁਖਵੀਰ ਮਲਕਪੁਰ, ਲੋਕ ਇਨਸਾਫ ਪਾਰਟੀ ਦੇ ਆਗੂ ਕਾਮਰੇਡ ਸ਼ੰਕਰ ਦਾਸ, ਲੇਖਰਾਜ ਜਮਾਲਪੁਰ, ਚਿਰੰਜੀ ਲਾਲ ਕਾਲਾ ਪ੍ਰਧਾਨ, ਸੰਤੋਖ ਲਾਲ ਢੱਡਾ ਇੰਚਾਰਜ਼ ਨੇ ਵੀ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਚੌਧਰੀ ਖੁਸ਼ੀ ਰਾਮ ਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਭਾਰੀ ਲੀਡ ਨਾਲ ਜਿਤਾਉਣਗੇ। ਉਹਨਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਸ ਵਾਰ ਚੌਧਰੀ ਖੁਸ਼ੀ ਰਾਮ ਦੇ ਹੱਕ ਵਿਚ ਵੋਟਾਂ ਪਾਉਣ। ਇਸ ਮੌਕੇ ਸਤਨਾਮ ਬਿਰਹਾ ਸਕੱਤਰ ਬਸਪਾ ਪੰਜਾਬ, ਅਮਰਜੀਤ ਸਿੰਘ ਘਡਿਆਲ, ਐਡਵੋਕੇਟ ਅਵਤਾਰ, ਸੁਖਵਿੰਦਰ ਸਿੰਘ ਸ਼ੇਰਗਿਲ, ਸਰਪੰਚ ਸੋਮਰਾਜ ਪਹਿਲਵਾਨ, ਪਰਮਿੰਦਰ ਪਲਾਹੀ, ਪ੍ਰਨੀਸ਼ ਬੰਗਾ, ਸੋਹਨ ਲਾਲ ਰਾਹੀ, ਮਨੋਜ ਚਾਚੋਕੀ, ਅਮਰਜੀਤ ਖੁੱਤਣ, ਐਡਵੋਕੇਟ ਕੁਲਦੀਪ ਭੱਟੀ, ਅਮਰੀਕ ਪੰਡਵਾ, ਗੁਰਮੀਤ ਸੁੰਨੜਾ, ਹਰਭਜਨ ਸਾਬਕਾ ਸਰਪੰਚ, ਕੁਲਦੀਪ ਜਗਤਪੁਰ ਜੱਟਾਂ, ਮੋਹਨ ਬਿੱਟੂ, ਡਾ. ਹੁਸਨ ਲਾਲ, ਹਰਮੇਸ਼ ਕਾਲਾ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਰਾਮ ਲੁਭਾਇਆ ਪੰਡੋਰੀ, ਵਿਜੇ ਪੰਡੋਰੀ, ਬੰਸ ਕੌਰ, ਹਰਭਜਨ ਖਲਵਾੜਾ, ਰਾਮ ਮੂਰਤੀ ਖੇੜਾ, ਬੀ.ਕੇ. ਰੱਤੂ, ਪ੍ਰਮਜੀਤ ਖਲਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਹਾਜਰ ਸਨ।