ਕੇ.ਪੀ ਚੋਹਾਨ ਜਿਲਾ ਕਾਂਗਰਸ ਸੇਵਾ ਦਲ ਯੂਥ ਬ੍ਰਿਗੇਡ ਦੇ ਜਨਰਲ ਸਕੱਤਰ ਅਤੇ ਧਰੁਵ ਵਰਮਾ ਪ੍ਰੀਤ ਵਿਹਾਰ ਦੇ ਪ੍ਰਧਾਨ ਨਿਯੁਕਤ

02

April

2019

ਲੁਧਿਆਣਾ, 2 ਅਪ੍ਰੈਲ (ਕੁਲਦੀਪ ਸਿੰਘ) ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੀ ਗ੍ਰਾਮ ਪੰਚਾਇਤ ਪ੍ਰੀਤ ਵਿਹਾਰ ਵਿਖੇ ਜਿਲਾ ਕਾਂਗਰਸ ਸੇਵਾ ਦਲ ਯੂਥ ਬ੍ਰਿਗੇਡ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਖਾਮਿਦ ਅਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਨਐਸਯੂਆਈ ਦੇ ਕੋਮੀ ਮੈਂਬਰ ਐਡਵੋਕੇਟ ਰਾਹੁਲ ਪੁਹਾਲ, ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਕੱਤਰ ਕੁਲਵੰਤ ਸਿੰਘ ਸਿੱਧੂ ਅਤੇ ਕਾਂਗਰਸ ਸੇਵਾ ਦਲ ਪੰਜਾਬ ਦੇ ਦਫਤਰ ਇੰਚਾਰਜ ਤਿਲਕ ਰਾਜ ਸੋਨੂੰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਮੋਕੇ ਤੇ ਕਾਂਗਰਸ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੇ.ਪੀ. ਚੋਹਾਨ ਨੂੰ ਜਿਲਾ ਕਾਂਗਰਸ ਸੇਵਾ ਦਲ ਯੂਥ ਬ੍ਰਿਗੇਡ ਦਾ ਜਨਰਲ ਸਕੱਤਰ ਅਤੇ ਧਰੁਵ ਵਰਮਾ ਨੂੰ ਪ੍ਰੀਤ ਵਿਹਾਰ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਨਿਯੁਕਤੀ ਪਤੱਰ ਦਿੱਤੇ ਗਏ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਰਾਹੁਲ ਪੁਹਾਲ ਨੇ ਕਿਹਾ ਕਿ ਦੇਸ਼ ਦੇ ਅਜਾਦ ਹੋਣ ਸਮੇ ਇਕ ਸੂਈ ਵੀ ਇੰਗਲੈਂਡ ਤੋਂ ਬਣ ਕੇ ਇਥੇ ਆਉਂਦੀ ਸੀ ਪ੍ਰੰਤੂ ਕਾਂਗਰਸ ਦੇ ਰਾਜ ਵਿਚ ਭਾਰਤ ਦੇਸ਼ ਇਕ ਮਹਾਂ ਸ਼ਕਤੀ ਬਣ ਕੇ ਦੁਨੀਆਂ ਵਿਚ ਸਾਹਮਣੇ ਆਇਆ ਅਤੇ ਭਾਰਤ ਨੇ ਜਿਨੀ ਵੀ ਤਰੱਕੀ ਕੀਤੀ ਉਹ ਸਿਰਫ ਕਾਂਗਰਸ ਦੇ ਰਾਜ ਵਿਚ ਹੀ ਕੀਤੀ ਹੈ, ਜਦਕਿ ਭਾਜਪਾ ਦੇ ਪੰਜ ਸਾਲ ਦੇ ਰਾਜ ਵਿਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਕਾਰਨ ਦੇਸ਼ ਆਰਥਿਕ ਤੋਰ ਤੇ ਪੱਛੜ ਕੇ ਰਹਿ ਗਿਆ ਹੈ। ਇਸ ਮੋਕੇ ਤੇ ਕੁਲਵੰਤ ਸਿੰਘ ਸਿੱਧੂ ਅਤੇ ਟਿਲਕ ਰਾਜ ਸੋਨੂੰ ਨੇ ਕਿਹਾ ਕਿ ਭਾਜਪਾ ਦੇ ਨੋਟਬੰਦੀ ਅਤੇ ਜੀਐਸਟੀ ਵਰਗੇ ਲੋਕ ਵਿਰੋਧੀ ਫੈਸਲਿਆਂ ਕਾਰਨ ਜਿਨਾ ਨੁਕਸਾਨ ਗਰੀਬ ਅਤੇ ਮੱਧ ਵਰਗੀ ਲੋਕਾਂ ਦਾ ਹੋਇਆ ਹੈ ਉਸ ਦੀ ਭਰਪਾਈ ਨਹੀ ਕੀਤੀ ਜਾ ਸਕਦੀ, ਉਨਾ ਹੋਰ ਕਿਹਾ ਕਿ ਦੇਸ਼ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਲਿਆਉਣਾ ਅਤਿ ਜਰੂਰੀ ਹੈ, ਜਿਸ ਲਈ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਕਾਂਗਰਸ ਦੀਆਂ ਨੀਤੀਆਂ ਦਾ ਘਰ ਘਰ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਮੋਕੇ ਕੇ.ਪੀ. ਚੋਹਾਨ ਅਤੇ ਧਰੁਵ ਵਰਮਾ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਏ ਕਿਹਾ ਕਿ ਉਹ ਕਾਂਗਰਸੀ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੋਕੇ ਉਰੋਕਤ ਆਗੂਆਂ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਹੁੰਦਲ, ਗੁਰਜੀਤ ਸਿੰਘ ਸੋਹਲ, ਰਮਨਦੀਪ ਸਿੰਘ ਗਿੱਲ, ਹਰਦੀਪ ਸਿੰਘ ਢੀਂਡਸਾ, ਹਰਮੀਤ ਸਿੰਘ ਭੋਲਾ, ਧਰਮਿੰਦਰ ਬਿਡਲਾਨ, ਸੰਜੂ ਟਾਂਕ, ਧਰਿ ਸਿੰਘ ਰਾਣਾ, ਵਿਸ਼ਾਲ ਪੁਰੀ, ਗੋਤਮ ਵਰਮਾ, ਮੇਲਾ ਰਾਮ ਭੰਡਾਰੀ, ਸਾਜਨ ਢੱਲ, ਗੁਰਪ੍ਰੀਤ ਸਿੰਘ, ਰਾਜੇਸ਼ ਉੱਪਲ, ਰਜਤ ਕੰਗ, ਸੋਨੂੰ ਸੂਦ, ਗੋਰਵ, ਵਿੱਕੀ, ਇਨਤਿਆਲ ਖਾਨ, ਰਾਹੁਲ ਕੰਗ, ਡਿੰਪਲ, ਸੂਰਜ ਪਾਰਚਾ ਆਦਿ ਹਾਜਰ ਸਨ।