Arash Info Corporation

ਭਾਜਪਾ ਵੱਲੋਂ ਐੱਸ.ਸੀ. ਮੋਰਚੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ

02

April

2019

ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) ਭਾਰਤੀਯ ਜਨਤਾ ਪਾਰਟੀ ਮੰਡਲ ਧੂਰੀ ਦੀ ਮੀਟਿੰਗ ਭੁਪੇਸ਼ ਜਿੰਦਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐੱਸ.ਸੀ. ਮੋਰਚੇ ਦੀਆਂ ਨਿਯੁਕਤੀਆ ਕੀਤੀਆਂ ਗਈਆਂ, ਇਸ ਮੀਟਿੰਗ ਵਿੱਚ ਐੱਸ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਹਰਭਾਗ ਸਿੰਘ ਅਤੇ ਜਨਰਲ ਸਕੱਤਰ ਹਾਕਮ ਸਿੰਘ ਨੇ ਸ਼ਿਰਕਤ ਕਰਦਿਆਂ ਸ਼ੰਕਰ ਕੁਮਾਰ ਧੂਰੀ ਨੂੰ ਪ੍ਰਧਾਨ, ਮਨਿੰਦਰ ਸਿੰਘ ਮੀਤ ਪ੍ਰਧਾਨ, ਹਰੀਸ਼ ਕੁਮਾਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਜਨਰਲ ਸਕੱਤਰ, ਰਮਨ ਕੁਮਾਰ ਸਕੱਤਰ, ਅਜੈ ਕੁਮਾਰ ਸਕੱਤਰ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਰਿੰਕੂ ਨੁੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਰਾਜੀਵ ਕੁਮਾਰ, ਮਨੀ ਵਰਮਾ, ਤੇਜਿੰਦਰ ਸਿੰਘ, ਨਿਤੀਨ ਵਰਮਾ, ਗੁਰਿੰਦਰ ਸਿੰਘ, ਹਰਦੇਵ ਸਿੰਘ, ਸੁਰਜੀਤ ਕੁਮਾਰ ਆਦਿ ਵੀ ਹਾਜਰ ਸਨ।