Arash Info Corporation

ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਬਾਕੂ ਵਿਰੋਧੀ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ 13 ਸ਼ਪੈਸ਼ਲ ਟੀਮਾਂ

02

April

2019

ਹੁਸ਼ਿਆਰਪੁਰ 2 ਅਪ੍ਰੈਲ - ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਬਾਕੂ ਵਿਰੋਧੀ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ 13 ਸ਼ਪੈਸ਼ਲ ਟੀਮਾਂ ਵੱਲੋ ਜਿਲੇ ਅੰਦਰ ਵਿਸ਼ੈਸ ਅਭਿਆਨ ਤਹਿਤ 244 ਚਲਾਣ ਕੱਟੇ ਗਏ ਤੇ 19750 ਰੁਪਏ ਜੁਰਮਾਨੇ ਵੱਜੋ ਵਸ਼ੂਲ ਕੀਤੇ ਗਏ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰੇਨੂੰ ਸੂਦ ਨੇ ਦੱਸਿਆ ਕਿ ਸਬ ਡਿਵੀਜਨ ਅਤੇ ਬਲਾਕ ਪੱਧਰ ਤੇ ਕੋਟਪਾ ਐਕਟ ਦੀਆਂ ਧਰਾਵਾਂ ਅਧੀਨ ਜਨਤਕ ਥਾਵਾਂ ਉਤੇ ਸਿਗਰਟ ਨੋਸ਼ੀ ਦੀ ਮਨਾਹੀ ਹੈ , ਅਤੇ ਇਸ ਸਬੰਧੀ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਵਿਰੁਧ ਸਾਈਨੇਜ ਲਗਾਉਣਾ ਜਰੂਰੀ ਹੈ । ਜੇਕਰ ਕੋਈ ਵਿਅਕਤੀ ਇਸ ਦੀ ਪਲਾਣਾ ਨਹੀ ਕਰਦਾ ਤਾਂ ਉਸ ਦਾ ਚਲਾਣਂ ਕੀਤਾ ਜਾ ਸਕਦਾ ਹੈ । ਹੋਰ ਜਾਣਕਾਰੀ ਦਿੰਦੇ ਹੋਏ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ 100 ਗੱਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਸੰਪੂਰਨ ਪਬੰਦੀ ਹੈ , ਅਤੇ ਇਸ ਦੀ ਧਾਰਾ 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਇਸਤਹਾਰ ਬਾਜੀ ਅਤੇ ਬੋਰਡ ਲਗਾਉਣਾ ਵੀ ਇਸ ਐਕਟ ਦੀ ਉਲੰਘਣਾ ਹੈ । ਉਹਨਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਸਾਡੇ ਸਰੀਰ ਲਈ ਬਹੁਤ ਖਤਰਨਾਕ ਹੈ । ਜੋ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਵੀ ਬਣਦਾ ਹੈ ।