ਮੋਦੀ ਸਰਕਾਰ ਵਿਰੁੱਧ ਕਿਸਾਨ ਕ੍ਰਾਂਤੀ ਯਾਤਰਾ ਮੁਰਾਦਨਗਰ ਪਹੁੰਚੀ

02

October

2018

ਨਵੀਂ ਦਿੱਲੀ, ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਦਰ ਦੀ ਮੋਦੀ ਸਰਕਾਰ ਵਿਰੁੱਧ ਸ਼ੁਰੂ ਕੀਤੀ ਕਿਸਾਨ ਕ੍ਰਾਂਤੀ ਯਾਤਰਾ 177 ਕਿਲੋਮੀਟਰ ਦਾ ਫਾਸਲਾਂ ਤੈਅ ਕਰਕੇ ਕੱਲ ਮੁਰਾਦਨਗਰ ਪਹੁੰਚੀ, ਕਿਸਾਨ ਛੇਤੀ ਤੋਂ ਛੇਤੀ ਦਿੱਲੀ ਪਹੁੰਚਣ ਲਈ ਤੱਤਪਰ ਹਨ। ਅੱਜ ਨੌਵੇਂ ਦਿਨ ਦੀ ਯਾਤਰਾ ਮੁਰਾਦਨਗਰ ਕੌਮੀ ਪ੍ਰਧਾਨ ਨਰੇਸ਼ਟਿਕੈਤ, ਯੁਧਵੀਰ ਸਿੰਘ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਰਤਨ ਮਾਨ, ਗੌਰਵ ਟਿਕੈਤ ਨੇ ਸ਼ੁਰੂ ਕੀਤੀ ਅਤੇ ਸਾਰੇ ਕਿਸਾਨਾਂ ਨੂੰ ਅਮਨ ਪੂਰਵਕ, ਅਨੁਸ਼ਾਸ਼ਨ ਵਿੱਚ ਰਹਿ ਕੇ ਯਾਤਰਾ ’ਚ ਪੈਦਲ ਸ਼ਾਮਲ ਹੋਣ ਦਾ ਸੱਦਾ ਦਿੱਤਾ। ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨਾ ਨੂੰ ਸੰਬੋਧਨ ਕਰਦੇ ਕਿਹਾ 2014 ਵਿੱਚ ਜੋ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਇੰਨ-ਬਿੰਨ ਲਾਗੂ ਕਰਾਉਣ ਲਈ ਕਿਸਾਨ ਆਪਣੇ ਪੁਰਾਣੇ ਟਰੈਕਟਰ ਨਾਲ ਲਿਜਾ ਕੇ ਪਾਰਲੀਮੈਂਟ ਵਿੱਚ ਸਰਕਾਰ ਨੂੰ ਸੌਂਪਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇ ਸਰਕਾਰ ਸੱਚ-ਮੁੱਚ ਹੀ ਪਰਾਲੀ ਦੀ ਅੱਗ ਨੂੰ ਰੋਕਣਾ ਚਾਹੁੰਦੀ ਹੈ ਤਾਂ ਤਰੁੰਤ 70%ਕਿਸਾਨਾ ਨੂੰ 90% ਸਬਸਿਡੀ ਤੇ ਮਿਸ਼ਨਰੀ ਦੇਵੇ ਤੇ ਵਾਧੂ ਖਰਚੇ ਦੇ ਇਵਜ਼ ਵਜੋਂ 5000 ਪ੍ਰਤੀ ਏਕੜ ਜਾਂ 200 ਰੁਪਏ ਕੁਇੰਟਲ ਬੋਨਸ ਦੇਵੇ।