Arash Info Corporation

ਜੁਝਾਰ ਮਾਡਲ ਹਾਈ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

02

April

2019

ਲੁਧਿਆਣਾ, 2 ਅਪ੍ਰੈਲ (ਪ.ਪ)- ਜੁਝਾਰ ਮਾਡਲ ਹਾਈ ਸਕੂਲ, ਟੇਡੀ ਰੋਡ, ਨਿਊ ਸ਼ਿਮਲਾਪੁਰੀ ਅਤੇ ਜੁਝਾਰ ਮਾਡਲ ਹਾਈ ਸਕੂਲ ਗਲੀ ਨੰ.8/2, ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਨਿਊ ਸ਼ਿਮਲਾਪੁਰੀ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਗਿੱਲ ਨੂੰ ਅਤੇ ਪ੍ਰਿੰਸੀਪਲ ਅਨੀਤਾ ਸ਼ਰਮਾ ਨੇ ਦੱਸਿਆ ਕਿ ਨਰਸਰੀ ਤੋਂ ਲੈ ਕੇ 9ਵੀਂ ਕਲਾਸ ਤੱਕ ਦੇ ਸਾਰੇ ਹੀ ਬੱਚੇ 100 ਫੀਸਦੀ ਅੰਕ ਲੈ ਕੇ ਪਾਸ ਹੋਏ ਹਨ। ਇਸ ਸ਼ਾਨਦਾਰ ਨਤੀਜੇ ਦਾ ਸਾਰਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਦੇ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਦੋÂਾ ਸਕੂਲਾਂ ਦਾ ਨਵਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤੋਂ ਬੱਚਿਆਂ ਕੋਲੋ ਦਾਖਲਾ ਨਹੀਂ ਲਿਆ ਜਾ ਰਿਹਾ, ਸਿਰਫ ਸ਼ਨੀਵਾਰ ਫੀਸ ਹੀ ਲਈ ਜਾਵੇਗੀ। ਸ੍ਰੀ ਗਿੱਲ ਅਤੇ ਮੈਡਮ ਅਨੀਤਾ ਸ਼ਰਮਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਚੰਗੀ ਲਿਖਿਆ ਦੇ ਕੇ ਇਕ ਕਾਬਲ ਇਨਸਾਨ ਬਣਾਉਣਾ ਹੈ ਤਾਂ ਜੋ ਸਾਡੇ ਸਕੂਲ ਦੇ ਬੱਚੇ ਵੱਡੇ ਹੋ ਕੇ ਉੱਖ ਅਹੁਦਿਆਂ ਤੇ ਪਹੁੰਚਣ ਅਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਦੱਸਿਆ ਕਿ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਜਲਦ ਹੀ ਕਰਵਾਇਆ ਜਾਵੇਗਾ ਜਿਸ ਵਿੱਚ ਹੋਣਹਾਰ ਬੱਚਿਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।