Arash Info Corporation

ਸੜਕ ਹਾਦਸਿਆਂ ਵਿੱਚ ਦੋ ਹਲਾਕ

27

March

2019

ਭਿੱਖੀਵਿੰਡ, ਇਥੇ ਕਸਬਾ ਘਰਿਆਲਾ ਨਜ਼ਦੀਕ ਮੋਟਰਸਾਈਕਲ ਖੜੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਦਸ ਵਜੇ ਦੇ ਕਰੀਬ ਸ਼ੰਮੀ ਪੁੱਤਰ ਭੋਲਾ ਰਾਮ ਵਾਸੀ ਵਾਰਡ ਨੰਬਰ 1 ਪੱਟੀ ਮੋਟਰਸਾਈਕਲ ’ਤੇ ਘਰਿਆਲੇ ਤੋਂ ਪੱਟੀ ਵੱਲ ਨੂੰ ਜਾ ਰਿਹਾ ਸੀ ਕਿਪਿੰਡ ਧਿੰਗਾਣਾ ਨਜ਼ਦੀਕ ਸੜਕ ’ਤੇ ਖੜ੍ਹੇ ਟਿੱਪਰ ਟਰਾਲੇ ਨਾਨ ਟਕਰਾ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਹਾਦਸਾ ਵਾਪਰਿਆ। ਸਦਰ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਾਚੌਰ(ਪੱਤਰ ਪ੍ਰੇਰਕ): ਬਲਾਚੌਰ-ਗੜ੍ਹਸ਼ੰਕਰ ਮਾਰਗ ’ਤੇ ਪਿੰਡ ਸਿਆਣਾ ਲਾਗੇ ਪੁਲੀ ਕੋਲ ਟੁੱਟੀ ਸੜਕ ਕਾਰਨ ਮੋਟਰਸਾਈਕਲ ਸਵਾਰ ਸੰਤੁਲਨ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਸਿੰਬਲ ਮਜਾਰਾ ਦਾ ਨੌਜਵਾਨ ਸ਼ਰਨਦੀਪ ਸਿੰਘ (25) ਪੁੱਤਰ ਦਰਸ਼ਨ ਸਿੰਘ ਜਦੋਂ ਦੇਰ ਰਾਤ ਤਕ ਘਰ ਨਾ ਪੁੱਜਾ ਤਾਂ ਉਸ ਦੇ ਭਰਾ ਮਨਜੀਤ ਸਿੰਘ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਜਦ ਉਹ ਪਿੰਡ ਸਿਆਣਾ ਦੀ ਪੁਲੀ ਨਜ਼ਦੀਕ ਪੁੱਜਾ ਤਾਂ ਉਸ ਨੇ ਵੇਖਿਆ ਕਿ ਉਸ ਦਾ ਭਰਾ ਸ਼ਰਨਦੀਪ ਸਿੰਘ ਸੜਕ ’ਤੇ ਡਿੱਗਾ ਪਿਆ ਹੈ। ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਸ਼ਰਨਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰ੍ਰਿਤਕ ਐਲਾਨ ਦਿੱਤਾ।