ਅਧਿਕਾਰੀਆਂ ਤੋਂ ਪ੍ਰੇਸ਼ਾਨ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ

19

March

2019

ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਦੇ 49 ਸਾਲਾ ਮੁਲਾਜ਼ਮ ਜਸਪਾਲ ਨੇ ਅੱਜ ਆਪਣੇ ਸੈਕਟਰ 19 ਸਥਿਤ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੁਲਾਜ਼ਮ ਵੱਲੋਂ ਲਿਖਿਆ ਇਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਕੁਝ ਮੁਲਾਜ਼ਮਾਂ ਉਪਰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਮ੍ਰਿਤਕ ਦੇ ਪਰਿਵਾਰ ਨੇ ਅੱਜ ਸਵੇਰੇ ਉਸ ਨੂੰ ਫਾਹੇ ’ਤੇ ਲਟਕਦਾ ਦੇਖਿਆ। ਸੂਤਰਾਂ ਅਨੁਸਾਰ ਜਦੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪ੍ਰਦਰਸ਼ਨ ਕੀਤਾ ਤਾਂ ਪੁਲੀਸ ਨੇ ਖੁਦਕੁਸ਼ੀ ਨੋਟ ਦਿਖਾਇਆ। ਖੁਦਕੁਸ਼ੀ ਨੋਟ ਵਿਚ ਇਕ ਸੀਨੀਅਰ ਅਫਸਰ ਤੇ ਨਾਜਾਇਜ਼ ਕਬਜ਼ਾ ਹਟਾਊ ਦਸਤੇ ਦੇ ਇਕ ਸਬ ਇੰਸਪੈਕਟਰ ਦਾ ਨਾਮ ਲਿਖਿਆ ਹੈ ਜਿਸ ਵਿਚ ਲਿਖਿਆ ਹੈ ਕਿ ਇਹ ਦੋਵੇਂ ਅਧਿਕਾਰੀ ਉਸ ਨੂੰ ਤੰਗ ਕਰਦੇ ਸਨ। ਮ੍ਰਿਤਕ ਦੇ ਤਿੰਨ ਬੱਚੇ ਸਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੁਦਕੁਸ਼ੀ ਨੋਟ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਤੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਲਾਪਤਾ ਵਿਅਕਤੀ ਦੀ ਲਾਸ਼ ਮਿਲੀ ਚੰਡੀਗੜ੍ਹ ; ਪੁਲੀਸ ਨੇ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਇੱਕ 33 ਸਾਲਾ ਵਿਅਕਤੀ ਦੀ ਲਾਸ਼ ਇਥੋਂ ਮਲੋਆ ਦੇ ਜੰਗਲੀ ਇਲਾਕੇ ਤੋਂ ਬਰਾਮਦ ਕੀਤੀ ਹੈ। ਮ੍ਰਿਤਕ ਦੇ ਸਿਰ ਤੇ ਅੱਖਾਂ ’ਤੇ ਸੱਟ ਦੇ ਨਿਸ਼ਾਨ ਸਨ। ਮ੍ਰਿਤਕ ਵਿਅਕਤੀ ਦੀ ਪਛਾਣ ਡੱਡੂ ਮਾਜਰਾ ਵਾਸੀ ਸ਼ੇਰ ਸਿੰਘ ਵਜੋਂ ਹੋਈ ਹੈ ਅਤੇ ਉਹ ਪੇਂਟਰ ਦਾ ਕੰਮ ਕਰਦਾ ਸੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ।