Wednesday, February 23 2022 05:47 AM
ਨਵੀਂ ਦਿੱਲੀ, 23 ਫਰਵਰੀ - ਦਿੱਗਜ ਮਲਿਆਲਮ ਅਦਾਕਾਰਾ ਕੇ.ਪੀ.ਏ.ਸੀ. ਲਲਿਤਾ ਦਾ ਦਿਹਾਂਤ ਹੋ ਗਿਆ ਹੈ |
Monday, February 21 2022 07:09 AM
ਮੁੰਬਈ (ਮਹਾਰਾਸ਼ਟਰ), 21ਫਰਵਰੀ - ਅੱਲੂ ਅਰਜੁਨ ਦੀ ਬਲਾਕਬਸਟਰ ਹਿੱਟ ਫਿਲਮ 'ਪੁਸ਼ਪਾ ਦਿ ਰਾਈਜ਼' ਨੇ ਐਤਵਾਰ ਨੂੰ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਅਵਾਰਡ 2022 ਸਮਾਰੋਹ ਵਿਚ 'ਫਿਲਮ ਆਫ ਦਿ ਈਅਰ' ਦਾ ਸਨਮਾਨ ਹਾਸਲ ਕੀਤਾ ਹੈ |
Tuesday, February 8 2022 07:53 AM
ਨਵੀਂ ਦਿੱਲੀ, 8 ਫਰਵਰੀ-
ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਮਹਾਭਾਰਤ’ ਵਿੱਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਸੋਬਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਅਦਾਕਾਰ ਨੇ ਸੋਮਵਾਰ ਦੇਰ ਰਾਤ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਬੇਟੀ, ਦੋ ਛੋਟੇ ਭਰਾ ਅਤੇ ਭੈਣ ਹਨ।...
Monday, November 1 2021 07:07 AM
ਚੇਨਈ, 1 ਨਵੰਬਰ - ਦਾਦਾ ਸਾਹਿਬ ਫਾਲਕੇ ਪੁਰਸਕਾਰ ਵਿਜੇਤਾ ਅਤੇ ਅਦਾਕਾਰ ਰਜਨੀਕਾਂਤ ਨੂੰ ਪਿਛਲੇ ਚਾਰ ਦਿਨਾਂ ਤੋਂ ਇਲਾਜ ਤੋਂ ਬਾਅਦ ਦੇਰ ਰਾਤ ਇੱਥੇ ਕਾਵੇਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
Monday, October 25 2021 07:28 AM
ਨਵੀਂ ਦਿੱਲੀ, 25 ਅਕਤੂਬਰ - 67ਵੇਂ ਰਾਸ਼ਟਰੀ ਫ਼ਿਲਮ ਅਵਾਰਡ ਵਿਚ ਗਾਇਕ ਬੀ. ਪਰਾਕ ਨੂੰ 'ਸਰਬੋਤਮ ਮਰਦ (ਮੇਲ) ਪਲੇਬੈਕ ਗਾਇਕ' ਵਜੋਂ 'ਤੇਰੀ ਮਿੱਟੀ' ਲਈ ਪੁਰਸਕਾਰ ਦਿੱਤਾ ਗਿਆ ਹੈ | ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ |
Monday, October 25 2021 07:27 AM
ਨਵੀਂ ਦਿੱਲੀ, 25 ਅਕਤੂਬਰ - ਸੁਪਰਸਟਾਰ ਰਜਨੀਕਾਂਤ ਨੇ ਦਿੱਲੀ ਵਿਚ 67 ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕੀਤਾ।
Friday, September 24 2021 06:39 AM
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਲੋਂ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ।...
Wednesday, April 21 2021 09:58 AM
ਚੇਨਈ, 21 ਅਪ੍ਰੈਲ - ਚਿਰੰਜੀਵੀ ਦੀ ਅਗਵਾਈ ਵਾਲੀ ਕੋਰੋਨਾ ਕਰਾਈਸੀਸ ਚੈਰੀਟੀ (ਸੀ.ਸੀ.ਸੀ.) ਨੇ ਐਲਾਨ ਕੀਤਾ ਹੈ ਕਿ, ਉਹ ਅਪੋਲੋ 247 ਦੇ ਸਹਿਯੋਗ ਨਾਲ ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਮੁਫ਼ਤ ਕੋਵਿਡ -19 ਟੀਕਾਕਰਣ ਦੀ ਸਪਲਾਈ ਕਰੇਗਾ। ਚਿਰੰਜੀਵੀ ਨੇ ਸੱਭ ਨੂੰ ਬੇਨਤੀ ਕੀਤੀ ਕਿ ਨਾਵਲ ਕੋਰੋਨਾਵਾਇਰਸ ਦੇ ਵਿਰੁੱਧ ਟੀਕਾ ਲਗਵਾਇਆ ਜਾਵੇ।...
Monday, April 5 2021 06:57 AM
ਮੁੰਬਈ, 5 ਅਪ੍ਰੈਲ - ਫ਼ਿਲਮੀ ਅਦਾਕਾਰ ਵਿਕੀ ਕੌਸ਼ਲ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ |
Thursday, April 1 2021 06:42 AM
ਮੁੰਬਈ, 1 ਅਪ੍ਰੈਲ - ਭਾਰਤੀ ਗਾਇਕ, ਸੰਗੀਤਕਾਰ, ਡਾਂਸਰ, ਅਦਾਕਾਰ ਬੱਪੀ ਲਹਿਰੀ ਨੂੰ ਵੀ ਕੋਰੋਨਾ ਹੋ ਗਿਆ ਹੈ, ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ | ਬੱਪੀ ਲਹਿਰੀ ਦੀ ਤਰਫੋਂ ਇਕ ਵਿਅਕਤੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ “ਬਹੁਤ ਸਾਵਧਾਨੀਆਂ ਦੇ ਬਾਵਜੂਦ, ਬਦਕਿਸਮਤੀ ਨਾਲ ਬੱਪੀ ਲਹਿਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਹੁਣ ਉਹ ਬ੍ਰੀਚ ਕੈਂਡੀ ਹਸਪਤਾਲ ਵਿਚ ਬਹੁਤ ਵਧੀਆ ਅਤੇ ਮਾਹਰ ਦੇਖਭਾਲ ਅਧੀਨ ਹਨ | ਅਦਾਕਾਰ ਦੇ ਪਰਿਵਾਰ ਵਲੋਂ ਸਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਆਪਣਾ ਟੈਸਟ ਜਰੂਰੁ ...
Thursday, April 1 2021 06:41 AM
ਨਵੀਂ ਦਿੱਲੀ, 1 ਅਪ੍ਰੈਲ - ਸੁਪਰਸਟਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ | ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਸ ਵਾਰ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੂੰ ਦਾਦਾ ਸਾਹਬ ਫਾਲਕੇ ਪੁਰਸਕਾਰ ਦਿੱਤਾ ਜਾਵੇਗਾ।
Tuesday, November 24 2020 09:43 AM
ਮੁੰਬਈ, 24 ਨਵੰਬਰ - ਸੀਰੀਅਲ 'ਸਸੁਰਾਲ ਸਿਮਰ ਕਾ' ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਦਾ ਦਿਹਾਂਤ ਹੋ ਗਿਆ। ਉਹ 55 ਸਾਲਾਂ ਦੇ ਸਨ। ਆਸ਼ੀਸ਼ ਲੰਬੇ ਸਮੇਂ ਤੋਂ ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਕੋਲ ਬਿਮਾਰੀ ਦੇ ਇਲਾਜ ਲਈ ਲੋੜੀਂਦੇ ਪੈਸੇ ਤੱਕ ਨਹੀਂ ਸਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਮਦਦ ਵੀ ਮੰਗੀ ਸੀ। ਦੱਸ ਦਈਏ ਕਿ ਆਸ਼ੀਸ਼ ਰਾਏ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਸਨ ਅਤੇ ਉਹ ਸਸੁਰਾਲ ਸਿਮਰ ਕਾ ਤੋਂ ਇਲਾਵਾ ਬਨੇਗੀ ਆਪਨੀ ਬਾਤ, ਰੀਮਿਕਸ, ਕੁਝ ਰੰਗ ਪਿਆਰ ਕੇ ਐਸੇ ਭੀ, ਜਿਨੀ ਔਰ ਜੂਜੂ ਵਰਗੇ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਹਨ।...
Tuesday, November 24 2020 05:20 AM
ਲਹਿਰਾਗਾਗਾ,24 ਨਵੰਬਰ (ਜਗਸੀਰ ਲੌਂਗੋਵਾਲ ) - ਪੰਜਾਬੀ ਸੰਗੀਤ ਜਗਤ ਦੇ ਅਨਮੋਲ ਹੀਰੇ ਜਨਾਬ ਲਾਭ ਹੀਰਾ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ ਨਹੀਂ ਹਨ ਉਹ ਪਿਛਲੇ ਤੀਹ ਸਾਲ ਤੋਂ ਆਪਣੇ ਸਦਾਬਹਾਰ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੇ ਆ ਰਹੇ ਹਨ ਲਾਭ ਹੀਰਾ ਦੇ ਗੀਤਾਂ ਵਿੱਚ ਹਰੇਕ ਤਰ੍ਹਾਂ ਦੇ ਇਨਸਾਨ ਦਾ ਆਪਣਾ ਨਿੱਜੀ ਜਿੰਦਗੀ ਦਾ ਕਿਰਦਾਰ ਨਜ਼ਰ ਆਉਂਦਾ ਹੈ ਉਨ੍ਹਾਂ ਦੇ ਹਰੇਕ ਗੀਤ ਵਿਚ ਸੱਚਾਈ ਹੱਡ ਬੀਤੀ ਪੇਸ਼ ਕੀਤੀ ਹੁੰਦੀ ਹੈ ਭਾਵੇਂ ਦੋਗਲੇ ਕਿਸਮ ਦੇ ਲੋਕਾਂ ਨੂੰ ਲਾਭ ਹੀਰਾ ਦੇ ਗਾਏ ਗੀਤ ਦੁਖੀ ਕਰਦੇ ਹੋਣ ਪਰ ਹੱਡ ਬੀਤੀਆਂ ਅਤੇ ਕੋੜਾ ਸੱਚ...
Wednesday, November 4 2020 10:36 AM
ਨਵੀਂ ਦਿੱਲੀ, 4 ਨਵੰਬਰ - ਬਾਲੀਵੁੱਡ ਐਕਟਰ ਫਰਾਜ ਖਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨੋਂ ਤੋਂ ਬਿਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਫਰਾਜ ਖਾਨ ਦੇ ਦਿਹਾਂਤ ਦੀ ਖ਼ਬਰ ਅਦਾਕਾਰਾ ਪੂਜਾ ਭੱਟ ਨੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਮਹਿੰਦੀ 'ਚ ਰਾਣੀ ਮੁਖਰਜੀ ਦੇ ਨਾਲ ਕੰਮ ਕੀਤਾ ਸੀ।...
Tuesday, October 27 2020 10:54 AM
ਮੁੰਬਈ, 27 ਅਕਤੂਬਰ
ਇਥੇ ਕਿ ਵਿਅਕਤੀ ਨੇ ਵਿਆਹ ਦੀ ਪੇਸ਼ਕਸ਼ ਰੱਦ ਕਰਨ ਬਾਅਦ ਗੁੱਸੇ ਵਿੱਚ ਆ ਕੇ ਉਪਨਗਰ ਅੰਧੇਰੀ ਵਿੱਚ ਟੀਵੀ ਅਭਿਨੇਤਰੀ ਮਾਲਵੀ ਮਲਹੋਤਰਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸੋਮਵਾਰ ਰਾਤ 9 ਵਜੇ ਦੇ ਕਰੀਬ ਅੰਧੇਰੀ ਦੇ ਵਰਸੋਵਾ ਖੇਤਰ ਵਿੱਚ ਵਾਪਰੀ ਜਦੋਂ ਅਦਾਕਾਰਾ ਮਾਲਵੀ ਮਲਹੋਤਰਾ ਕੈਫੇ ਤੋਂ ਘਰ ਪਰਤ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਯੋਗੇਸ਼ ਮਹੀਪਾਲ ਸਿੰਘ, ਜੋ ਕਾਰ ਵਿੱਚ ਸਵਾਰ ਸੀ, ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਪੁੱਛਣ ਲੱਗਿਆ ਕਿ ਉਹ ਹੁਣ ਉਸ ਨਾਲ ਗੱਲ ਕਿਉਂ ਨਹੀਂ ਕਰਦੀ। ਇਸ ਕਾਰਨ ਦੋਹਾਂ ਵਿਚਕ...