Arash Info Corporation

ਕੁਰਾਲੀ ਦੇ ਵਿਵਾਦਗ੍ਰਸਤ ਸੀਵਰੇਜ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ

26

February

2019

ਕੁਰਾਲੀ, ਗਮਾਡਾ ਵੱਲੋਂ ਸ਼ਹਿਰ ’ਚ 88 ਕਰੋੜ ਰੁਪਏ ਦੀ ਲਾਗਤ ਨਾਲ ਪਾਈ ਸੀਵਰੇਜ ਦੀ ਜਾਂਚ ਕਰਨ ਲਈ ਚੌਕਸੀ ਵਿਭਾਗ (ਪੰਜਾਬ ਵਿਜੀਲੈਂਸ) ਦੀ ਉਚ ਪੱਧਰੀ ਟੀਮ ਨੇ ਅੱਜ ਸ਼ਹਿਰ ਦਾ ਦੌਰਾ ਕੀਤਾ। ਟੀਮ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ’ਚ ਪਾਈ ਸੀਵਰੇਜ ਦਾ ਮੌਕਾ ਦੇਖਿਆ। ਵਿਜੀਲੈਂਸ ਦੇ ਅਧਿਕਾਰੀਆਂ ਹਰਬੰਤ ਸਿੰਘ, ਸੁਰਿੰਦਰ ਕੁਮਾਰ ਐਸਈ ਤੇ ਰਜਿੰਦਰਪਾਲ ਏਈ ਦੀ ਅਗਵਾਈ ਵਾਲੀ ਚੌਕਸੀ ਵਿਭਾਗ ਦੀ ਟੀਮ ਨੇ ਕੁਝ ਅਰਸਾ ਪਹਿਲਾਂ ਗਮਾਡਾ ਵੱਲੋਂ ਸ਼ਹਿਰ ਦੀ ਅਧਰੇੜਾ ਨਦੀ ਨੇੜੇ ਬਣਾਏ ਟਰੀਟਮੈਂਟ ਪਲਾਂਟ ਦੀ ਜਾਂਚ ਕੀਤੀ। ਟੀਮ ਨੇ ਪਪਰਾਲੀ ਰੋਡ ਉਤੇ ਸੀਵਰੇਜ ਦੇ ਓਵਰਫਲੋਅ ਹੋ ਰਹੇ ਮੈਨਹੌਲ ਤੇ ਅਨਾਜ ਮੰਡੀ ’ਚ ਬੰਦ ਹੋਈ ਸੀਵਰੇਜ ਦੀ ਪਾਈਪ ਲਾਈਨ ਦੀ ਜਾਂਚ ਕੀਤੀ। ਪਪਰਾਲੀ ਰੋਡ ’ਤੇ ਸੀਵਰੇਜ ਪਾਏ ਜਾਣ ਤੋਂ ਬਾਅਦ ਦੀ ਸਮੱਸਿਆ ਸਬੰਧੀ ਜਾਣੂ ਕਰਵਾਉਂਦਿਆਂ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਅਸ਼ੋਕ ਕੌਸ਼ਲ ਨੇ ਮੈਨਹੌਲ ’ਚੋਂ ਨਿਕਲਦੇ ਦੂਸ਼ਿਤ ਪਾਣੀ ਕਾਰਨ ਦਰਪੇਸ਼ ਮੁਸ਼ਕਿਲ ਬਾਰੇ ਦੱਸਿਆ। ਇਸ ਨਾਲ ਲਗਦੇ ਖੇਤਾਂ ਦੇ ਮਾਲਕਾਂ ਨੇ ਵੀ ਮੈਨਹੌਲ ’ਚੋਂ ਨਿਕਲ ਰਿਹਾ ਦੂਸ਼ਿਤ ਪਾਣੀ ਦਿਖਾਉਂਦਿਆਂ ਕਿਹਾ ਕਿ ਇਹ ਪਾਣੀ ਉਨ੍ਹਾਂ ਦੀਆਂ ਫਸਲਾਂ ’ਤੇ ਮਾੜਾ ਅਸਰ ਪਾ ਰਿਹਾ ਹੈ। ਇਸੇ ਦੌਰਾਨ ਕੌਂਸਲਰ ਗੁਰਚਰਨ ਸਿੰਘ ਰਾਣਾ, ਬਹਾਦਰ ਸਿੰਘ ਓਕੇ, ਅਸ਼ਵਨੀ ਸ਼ਰਮਾ ਆਦਿ ਨੇ ਸੀਵਰੇਜ ਪਾਉਣ ਸਮੇਂ ਵਰਤੀ ਗਈ ਅਣਗਹਿਲੀ ਤੇ ਵਰਤੀ ਸਮੱਗਰੀ ਸਬੰਧੀ ਜਾਣੂ ਕਰਵਾਇਆ। ਜਾਂਚ ਟੀਮ ਦੇ ਅਧਿਕਾਰੀ ਹਰਬੰਤ ਸਿੰਘ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਂਚ ਕਰਕੇ ਰਿਪੋਰਟ ਤਿਆਰ ਕਰਨਗੇ। ਸੀਵਰੇਜ ਨਹੀਂ ਵੱਡਾ ਘੁਟਾਲਾ: ਕੰਗ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਗੱਠਜੋੜ ਸਰਕਾਰ ਸਮੇਂ ਕਰੋੜਾਂ ਦੀ ਲਾਗਤ ਨਾਲ ਪਾਇਆ ਸੀਵਰੇਜ ਪ੍ਰਾਜੈਕਟ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਸੀਵਰੇਜ ਪਾਏ ਜਾਣ ਸਮੇਂ ਵਰਤੀ ਗਈ ਅਣਗਹਿਲੀ ਸਬੰਧੀ ਉਹ ਹਲਕਾ ਵਿਧਾਇਕ ਹੁੰਦਿਆਂ ਦੁਹਾਈ ਪਾਉਂਦੇ ਰਹੇ ਪਰ ਗੱਠਜੋੜ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ’ਚ ਆਉਣ ’ਤੇ ਉਨ੍ਹਾਂ ਨੇ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖ ਕੇ ਇਸ ਪ੍ਰਾਜੈਕਟ ਦੀ ਜਾਂਚ ਮੰਗੀ ਸੀ। ਮਾਮਲਾ ਵਿਧਾਨ ਸਭਾ ਵਿੱਚ ਚੁੱਕਿਆ: ਕੰਵਰ ਸੰਧੂ