ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ; ਦੋ ਦੋਸਤ ਹਲਾਕ

20

February

2019

ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਅੱਜ ਸੜਕ ਹਾਦਸੇ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਯੋਗੇਸ਼ ਸ਼ਰਮਾ (27) ਅਤੇ ਰਵੀ ਕਾਂਤ (25) ਵਜੋਂ ਹੋਈ ਹੈ। ਉਹ ਦੋਵੇਂ ਮੁਹਾਲੀ ਵਿੱਚ ਫਲਿਪਗਾਰਡ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਇੱਥੋਂ ਦੇ ਫੇਜ਼-2 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਜ਼ਖ਼ਮੀ ਕਾਰ ਚਾਲਕ ਅੰਕੁਸ਼ ਕੁਮਾਰ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ। ਉਹ ਕੁਨੈਕਟ ਕੰਪਨੀ ਵਿੱਚ ਤਾਇਨਾਤ ਹੈ। ਉਸ ਨੂੰ ਪੁਲੀਸ ਨੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਹ ਡਾਕਟਰਾਂ ਨੂੰ ਇਹ ਕਹਿ ਕੇ ਉੱਥੋਂ ਰਵੀ ਕਾਂਤ ਯੋਗੇਸ਼ ਸ਼ਰਮਾ ਖਿਸਕ ਗਿਆ ਕਿ ਉਹ ਆਪਣਾ ਇਲਾਜ ਕਿਸੇ ਪ੍ਰਾਈਵੇਟ ਹਸਪਤਾਲ ’ਚੋਂ ਕਰਵਾਏਗਾ। ਪੁਲੀਸ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰੀ ਕਾਰਨ ਵਾਪਰਿਆ। ਹਾਦਸਾਗ੍ਰਸਤ ਕਾਰ ਦੀ ਸਪੀਡ 145 ਕਿੱਲੋ ਮੀਟਰ ਪ੍ਰਤੀ ਘੰਟਾ ਸੀ। ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਪੁਲੀਸ ਨੂੰ ਹਾਦਸੇ ਬਾਰੇ ਇਤਲਾਹ ਮਿਲੀ। ਪੁਲੀਸ ਨੂੰ ਦੱਸਿਆ ਗਿਆ ਕਿ ਸਨਅਤੀ ਏਰੀਆ ਵਿੱਚ ਪੀਰ ਬਾਬੇ ਦੀ ਸਮਾਧੀ ਨੇੜੇ ਇਹ ਹਾਦਸਾ ਵਾਪਰਿਆ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰ ’ਚ ਫਸੇ ਤਿੰਨ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਯੋਗੇਸ਼ ਸ਼ਰਮਾ ਅਤੇ ਰਵੀ ਕਾਂਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਕਾਰ ਨੂੰ ਅੰਕੁਸ਼ ਚਲਾ ਰਿਹਾ ਸੀ ਤੇ ਕਾਰ ਤੇਜ਼ ਰਫ਼ਤਾਰ ਵਿੱਚ ਹੋਣ ਕਰਕੇ ਉਸ ਨੂੰ ਪੀਰ ਦੀ ਸਮਾਧ ਨਹੀਂ ਦਿਖੀ। ਬੇਕਾਬੂ ਕਾਰ ਸੜਕ ’ਤੇ ਬਣੇ ਡਿਵਾਈਡਰ ਨਾਲ ਖਹਿੰਦੀ ਹੋਈ ਦਰਖ਼ਤ ਵਿੱਚ ਜਾ ਵੱਜੀ। ਪੁਲੀਸ ਨੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਨੂੰ ਹਾਦਸਾਗ੍ਰਸਤ ਕਾਰ ’ਚੋਂ ਸ਼ਰਾਬ ਦੀ ਅੱਧੀ ਕੁ ਖਾਲੀ ਬੋਤਲ ਵੀ ਮਿਲੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਕੁਸ਼ ਨੂੰ ਪੂਰੀ ਤਰ੍ਹਾਂ ਕਾਰ ਚਲਾਉਣੀ ਨਹੀਂ ਆਉਂਦੀ ਸੀ ਤੇ ਉਹ ਜ਼ਿਆਦਾ ਸਪੀਡ ਨਾਲ ਗੱਡੀ ਦੌੜਾ ਰਿਹਾ ਸੀ। ਦੱਸਣਸੋਗ ਹੈ ਕਿ ਯੋਗੇਸ਼ ਸ਼ਰਮਾ ਮੂਲ ਰੂਪ ਵਿਚ ਊਨਾ ਅਤੇ ਰਵੀ ਕਾਂਤ ਪਿੰਡ ਰਾਮਪੁਰ ਦੇ ਵਾਸੀ ਸਨ। ਜ਼ਖ਼ਮੀ ਅੰਕੁਸ਼ ਕੁਮਾਰ ਪਾਲਮਪੁਰ ਦਾ ਵਾਸੀ ਹੈ।